Tuesday, February 14, 2012

Dasam Granth-Ik sach-1

           ਭਾਈ ਦਯਾ ਸਿੰਘ ਜੀ ਦਾ ਹਥ ਲਿਖਤ ਦਸਮ ਗਰੰਥ 
ਸ੍ਰੀ ਦਸਮ ਗ੍ਰੰਥ ਦੀ ਬਾਣੀ ਦਾ ਪਾਠ ਤੇ ਅਰਥ ਸਮਝਣੇ ਤਾਂ ਦਰਕਿਨਾਰ, ਬੁਜ਼ਦਿਲ ਆਦਮੀ ਇਸ ਦੀ ਬਾਣੀ ਸੁਣ ਨਹੀਂ ਸਕਦਾ. ਇਹ ਕਾਇਰਾਂ ਦਾ' ਗ੍ਰੰਥ ਨਹੀਂ ਹੈ. ਇਸ ਗ੍ਰੰਥ ਦੇ ਇਕ ਇਕ ਅੰਗ ਵਿਚੋਂ ਹਾਥੀਆਂ ਦੀਆਂ ਚਿੰਗਾਰਾਂ, ਕਿਰਪਾਨਾਂ ਦੀਆ ਟੁਣਕਾਰਾਂ, ਤੇ ਘੋੜਿਆਂ ਦੀਆਂ ਰਕਾਬਾਂ ਦੀਆਂ ਅਵਾਜ਼ਾਂ ਸੁਣਦੀਆਂ ਹਨ।" ਸੰਤ ਜਰਨੈਲ ਸਿੰਘ ਭਿੰਡਰਾਂਵਾਲੇ
ਦਸ਼ਮੇਸ਼ ਪਿਤਾ ਨੇ ਹਰ ਇਕ ਉਸ ਗ੍ਰੰਥ ਦਾ ਸੰਕੇਤ ਦਿੱਤਾ ਹੈ, ਜਿਥੋਂ ਇਹ ਲਿਆ ਗਿਆ ਹੈ



੧. ਇਤਿ ਸ੍ਰੀ ਮਾਰਕੰਡੇ ਪ੍ਰਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਮਧਕੈਟਭ ਬਧਹਿ ਪ੍ਰਥਮ ਧਿਆਇ
੨. ਇਤਿ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਮਹਖਾਸੁਰ ਬਧਹਿ ਨਾਮ ਦੁਤੀਆ ਧਿਆਇ
ਇਸੇ ਤਰ੍ਹਾਂ ਹਰ ਇਕ ਅਧਿਆਇ ਦੇ ਪਿਛੇ ਲਿਖ ਕੇ ਦੱਸ ਦਿੱਤਾਇਸ ਤੋਂ ਅੱਗੇ:
ੴ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਥ ਚੰਡੀ ਚਰਿਤ੍ਰ ਲਿਖਯਤੇ
ਅਤੇ ਅਖੀਰ ਵਿਚ ਲਿਖ ਦਿੱਤਾ ਇਤਿ ਸ਼੍ਰੀ ਬਚਿਤ੍ਰ ਨਾਟਕੇ (ਦਸ਼ਮੇਸ਼ ਜੀ ਦਾ ਇਸ ਭਾਗ ਨੂੰ ਦਿੱਤਾ ਨਾਉਂ) ਚੰਡੀ ਚਰਿਤ੍ਰ ਉਸਤਤਿ ਬਰਨੰਨ ਨਾਮ ਅਸਟਮੋ ਅਧਿਆਇ ਸੰਪੂਰਣ ਮਸਤੁ ਸੁਭ ਮਸਤ ਆਫਜੂ
੩. ਚੰਡੀ ਦੀ ਵਾਰ: ਇਹ ਦਸ਼ਮੇਸ਼ ਪਿਤਾ ਦੀ ਮਾਰਕੰਡੇ ਪੁਰਾਣ ਤੇ ਆਧਾਰਿਤ ਪੰਜਾਬੀ ਬੋਲੀ ਵਿਚ ਸੁਤੰਤਰ ਰਚਨਾ ਹੈ
੪. ਚੌਬੀਸ ਅਵਤਾਰ ਦੀ ਸਾਰੀ ਰਚਨਾ ਭਾਗਵਤ ਪੁਰਾਨ ਦੇ ਦਸਵੇਂ ਸਕੰਧ ਤੇ ਆਧਾਰਤ ਹੈਇਸੇ ਤਰ੍ਹਾਂ ਬਾਕੀ ਹੋਰ ਰਚਨਾਂ ਦਾ ਲੋੜ ਅਨੁਸਾਰ ਦੱਸ ਦਿੱਤਾ ਹੈ
ਧਸਮ ਗ੍ਰੰਥ ਭਗੌਤ ਕੀ ਭਾਖਾ ਕਰੀਂ ਬਨਾਇਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ
ਸਾਨੂ ਸਿਧੀ ਅਤੇ ਸੱਚੀ ਗੱਲ ਹੀ ਕਰਨੀ ਚਾਹੀਦੀ ਹੈ, ਬਿਨਾ ਕਿਸੇ ਵੱਲ-ਛਲ ਤੋਂ ਇਹ ਗੱਲ ਕਰਨੀ ਚਾਹੀਦੀ ਹੈ ਕਿ ਦਸਮ ਗ੍ਰੰਥ ਦੀ ਸਾਰੀ ਬਾਣੀ ਦਸਵੇਂ ਪਾਤਸ਼ਾਹ ਜੀ ਦੀ ਹੀ ਬਾਣੀ ਹੈ, ਜੇਕਰ ਇਸ ਵਿਚ ਓਹਨਾ ਦੇ ਦਰਬਾਰੀ ਕਵੀਆਂ ਦੀ ਕੁਝ ਲਿਖਤ ਹੈ ਵੀ ਤੇ ਓਹ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਸਹਮਤੀ ਤੋਂ ਬਿਨਾ ਨਾ ਹੀ ਓਹਨਾ ਲਿਖੀ ਹੋਣੀ ਅਤੇ ਨਾ ਹੀ ਇਹ ਦਸਮ ਗਰੰਥ ਦਾ ਹਿੱਸਾ ਬਣੀ ਹੋਣੀ ! ਭਾਂਵੇ ਹੁਣ ਫਿਰ ਤੋਂ ਕੁਝ ਵਿਰੋਧ ਦੀਆਂ ਅਵਾਜ਼ਾਂ ਆਓਣ ਲੱਗ ਪਈਆਂ ਨੇ ਪਰ ਓਹਨਾ ਦੀਆਂ ਅਵਾਜਾਂ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਓਹਨਾ ਪਿਛੇ ਪੰਥ ਦੋਖੀ ਅਨਸਰ ਕੌਣ ਨੇ ? ਸਰਕਾਰ ਤੇ ਸਿਖੀ ਨੂ ਖਤਮ ਕਰਣਾ ਚਾਹੁੰਦੀ ਹੈ ਕਿਓਂਕਿ ਪਹਿਲਾਂ ਇਮਰਜੇੰਸੀ ਵਿਚ ਇੰਦਿਰਾ ਗਾਂਧੀ ਦਾ ਵਿਰੋਧ--ਸਿਖਾਂ ਨੇ ਹੀ ਪੰਜਾਬ ਵਿਚ ਮੁਖਰ ਹੋ ਕੇ ਕੀਤਾ ਸੀ, ਇਸ ਤੋਂ ਇੰਦਿਰਾ ਗਾਂਧੀ ਨਾਲ ਸਿਖਾਂ ਦਾ ਵੈਰ ਸ਼ੁਰੂ ਹੋ ਗਿਆ ! ਇੰਦਿਰਾ ਨੇ ਹਰ ਹੀਲਾ ਵਰਤਿਆ ਕਿ ਪੰਜਾਬ ਵਿਚ ਉਸਦੀ ਹਕ਼ੁਮਤ ਬਣ ਜਾਏ ਪਰ ਓਹ ਸਫਲ ਨਾ ਹੋ ਸਕੀ ! ਫਿਰ ਇਸ ਵਿਰੋਧ ਦੇ ਚਲਦੇ ਹੀ ਸਿਖਾਂ ਨੇ ਆਨੰਦਪੁਰ ਮਤਾ ਪਾਸ ਕਰ ਦਿੱਤਾ ਜੋ ਰਾਜਾਂ ਨੂ ਵਧੇਰੇ ਅਧਿਕਾਰ ਦਿੰਦਾ ਸੀ, ਕੇਂਦਰ ਦਾ ਰਾਜਾਂ ਤੇ ਦਬਾਓ ਘਟਦਾ ਸੀ, ਇੰਦਿਰਾ ਨੇ ਇਸਦਾ ਵਿਰੋਧ ਕੀਤਾ ਤਾਂ ਸਿਖਾਂ ਨੇ ਧਰਮ ਯੁਧ ਮੋਰਚਾ ਖੋਲ ਦਿੱਤਾ, ਹਜ਼ਾਰਾਂ ਦੀ ਗਿਣਤੀ ਵਿਚ ਸਿੰਘਾਂ ਨੇ ਜਿਹਲਾਂ ਭਰ ਦਿੱਤੀਆਂ, ਇਸ ਤੋਂ ਖਫਾ ਹੋ ਕੇ ਇੰਦਿਰਾ ਨੇ ਆਪਣੇ ਪ੍ਰਚਾਰ ਤੰਤਰ ਦਾ ਸਹਾਰਾ ਲੈ ਕੇ ਸਿਖਾਂ ਨੂ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਅਤੇ  ਇਸ ਧਰਮ ਯੁਧ ਮੋਰਚੇ ਨੂ ਫੇਲ ਕਰਨ ਲਈ ਆਪਣੇ ਸੁਰਖਿਆ ਦਸਤਿਆਂ ਵਿਚ ਕੁਝ ਪੰਜਾਬੀ ਮੁੰਡੇ ਲੈ ਕੇ ਸਿਖ ਵੇਸ਼ ਪਵਾ ਕੇ ਹਿੰਦੁਆਂ ਦੇ ਕਤਲ ਕਰਵਾ ਦਿੱਤੇ ਜਿਸ ਨਾਲ ਮੋਰਚੇ ਨੂ ਧੱਕਾ ਵਜਿਆ ਅਤੇ ਨੌਬਤ ਆਪ੍ਰੇਸ਼ਨ ਬਲੂ ਸਟਾਰ ਦੀ ਆ ਗਈ !
ਦਰਬਾਰ ਸਾਹਿਬ ਤੇ ਇਹ ਹਮਲਾ ਵੀ ਗਿਨੀ-ਮਿਣੀ ਸਾਜਿਸ਼ ਹੇਠ ਗੁਰਪੁਰਬ ਵਾਲੇ ਦਿਨ ਹੀ ਕੀਤਾ ਗਿਆ, ਓਸ ਦਿਨ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸੀ, ਸੰਗਤਾਂ ਹਮ ਹੁਮਾ ਕੇ ਦਰਸ਼ਨ ਲਈ ਦਰਬਾਰ ਸਾਹਿਬ ਹਾਜਰੀ ਭਰ ਰਹੀਆਂ ਸੀ ਜਦੋਂ ਹਿੰਦੁਸਤਾਨ ਦੀ ਫੌਜਾਂ ਨੇ ਇੰਦਿਰਾ ਦੇ ਹੁਕਮ ਨਾਲ ਇਕ ਸਿਰ ਮੁੰਨੇ ਸਿਖ ਪਿਛੋਕੜ ਵਾਲੇ ਜਰਨੈਲ ਕੁਲਦੀਪ ਸਿੰਘ ਬਰਾੜ ਦੀ ਅਗੁਵਾਈ ਵਿਚ ਦਰਬਾਰ ਸਾਹਿਬ ਤੇ ਹਮਲਾ ਕੀਤਾ, ਇਹ ਹਮਲਾ ੪੮ ਘੰਟੇ ਤੋਂ ਵਧ ਚਲਿਆ, ਸਿਖ ਮੁੰਡਿਆਂ ਨੇ ਸੰਤ ਜਰਨੈਲ ਸਿੰਘ ਜੀ ਦੇ ਨਾਲ, ਜਨਰਲ ਸੁਭੇਗ ਸਿੰਘ ਦੀ ਅਗੁਵਾਈ ਵਿਚ ਇਸ ਭਾਰਤੀ ਫੌਜ਼ ਨਾਲ ਡੱਟ ਕੇ ਮੋਰਚਾ ਲਿਆ ਪਰ ਅੰਤ ਵਿਚ ਸਾਰੇ ਸ਼ਹੀਦ ਹੋ ਗਏ, ਫੌਜ਼ ਦਾ ਵੀ ਬਹੁਤ ਜਾਨੀ ਨੁਕਸਾਨ ਹੋਇਆ, ਭਾਰਤੀ ਫੌਜ਼ ਨੇ ਸਾਰੇ ਹੀ ਸਰਧਾਲੂ ਸਿਖ ਜੋ ਗੁਰਪੁਰਬ ਤੇ ਇਕਠੇ ਹੋਏ ਸੀ--ਮਾਰ ਦਿੱਤੇ, ਬਾਲ, ਬਿਰਧ, ਜਨਾਨੀ, ਕਿਸੇ ਨੂ ਨਹੀਂ ਬਖਸ਼ਿਆ ! ਇਥੇ ਹੀ ਬਸ ਨਹੀਂ ਕੀਤੀ ਸਾਰੇ ਪੰਜਾਬ ਦੇ ੪੦ ਤੋਂ ਵਧ ਹੋਰਨਾ ਗੁਰੂਦੁਆਰਿਆਂ ਵਿਚ ਵੀ ਅਮ੍ਰਿਤਧਾਰੀ ਸਿਖ ਮਾਰ ਦਿੱਤੇ ਗਏ, ਕਿਓਂਕਿ ਭਾਰਤੀ ਹਕ਼ੁਮਤ ਨੂ ਇਹ ਸਾਰੇ ਹੀ ਅਮ੍ਰਿਤਧਾਰੀ ਸਿਖ ਇਸਦੇ ਦੁਸ਼ਮਨ ਜਾਪਦੇ ਸੀ ! ਇਹ ਕਤਲੇਆਮ ਇਸ ਕਰਕੇ ਕੀਤਾ ਗਿਆ ਜਿਸ ਨਾਲ ਸਿਖਾਂ ਵਿਚ ਦਹਸ਼ਤ ਬਣ ਜਾਵੇ ਅਤੇ ਮੁੜ ਓਹ ਕਦੀ ਭਾਰਤੀ ਹਿੰਦੂ ਹਕ਼ੁਮਤ ਦੇ ਖਿਲਾਫ਼ ਸਿਰ ਨਾ ਚੁੱਕ ਸਕਣ ਅਤੇ ਹਮੇਸ਼ਾ ਲਈ ਦੱਬੇ ਰਹਿਣਾ ! ਪਰ ਜੁਝਾਰੂ ਖਾਲਸਾ ਇਹਨਾ ਸਬ ਕਤਲੇਆਮ ਤੋਂ ਵੀ ਕਦੋਂ ਘਬਰਾਓਣ ਵਾਲਾ ਸੀ, ਛੇਤੀ ਹੀ ਖਾਲਸਾ ਨੇ ਇਸ ਹਮਲੇ ਦਾ ਬਦਲਾ ਇੰਦਿਰਾ ਗਾਂਧੀ ਨੂ ਕਤਲ ਕਰਕੇ ਲੈ ਲਿਆ !   
ਪਰ ਗਿਆਨੀ ਜੈਲ ਸਿੰਘ ਜਿਹੇ ਇੰਦਿਰਾ ਦੇ ਝਾਡੂ ਚੁੱਕ ਨੇ ਉਸਦੇ ਪੁੱਤਰ ਰਾਜੀਵ ਨੂ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦਿੱਤਾ, ਇਸ ਨੇ ਸੱਤਾ ਸੰਭਾਲਦਿਆਂ ਹੀ ਦਿੱਲੀ ਵਿਚ ਸਿਖਾਂ ਦਾ ਕਤਲੇਆਮ ਸ਼ੁਰੂ ਕਰਵਾ ਦਿੱਤਾ ਅਤੇ ਆਪਣੇ ਇਕ ਕੁੱਤੇ ਅਮਿਤਾਭ ਬਚਨ ਕੋਲੋਂ ਭਾਰਤੀ ਟੇਲੀਵਿਜਨ ਤੇ ਸਿਖਾਂ ਦਾ ਖੂਨ ਕਰਣ ਦੀ ਅਪੀਲ ਕਰਵਾ ਕੇ ਸਾਰੇ ਹੀ ਹਿੰਦੁਸਤਾਨ ਵਿਚ ਸਿਖਾਂ ਦੀ ਨਸਲਕੁਸ਼ੀ ਕਰਵਾਈ ! ਇਸ ਕਤਲੋਗਾਰਤ ਵਿਚ ਕਰੀਬਨ ੨੦,੦੦੦ ਤੋਂ ਵਧ ਸਿਖ ਕਤਲ ਹੋਏ, ਓਹਨਾ ਦੀ ਜਨਾਨੀਆਂ ਦੀ ਬੇਪਤੀ ਹੋਈ ਅਤੇ ਘਰ ਬਾਰ, ਮੋਟਰ ਕਾਰਾਂ, ਟਰੱਕ ਆਦਿਕ ਫੂੰਕ ਦਿੱਤੇ ਗਏ - ਤਿਨ ਦਿਨ ਇਹ ਸਭ ਕੁਝ ਹੁੰਦਾ ਰਿਹਾ ਕਿਓਂਕਿ ਸਰਕਾਰ ਸਿਖਾਂ ਨੂ ਹਰ ਹੀਲੇ ਖਤਮ ਕਰਣਾ ਚਾਹੁੰਦੀ ਸੀ ਪਰ ਵਾਹਿਗੁਰੂ ਜੀ ਦੀ ਮਿਹਰ ਨਾਲ ਖਾਲਸਾ ਨਹੀਂ ਮੁਕਿਆ? ਜਦ ਇਸ ਘਲੂਘਾਰੇ ਵਿਚ ਖਾਲਸਾ ਬਚ ਗਿਆ ਤੇ ਸਿਖ ਨੌਜਵਾਨਾ ਨੇ ਭਾਰਤ ਸਰਕਾਰ ਦੇ ਖਿਲਾਫ਼ ਅਤੇ ਹਿੰਦੁਆਂ ਦੇ ਖਿਲਾਫ਼ ਹਥਿਆਰ ਚੁੱਕ ਲਏ ਤੇ ਹੁਣ ਇਹਨਾ ਨੂ ਭਾਂਬਡਾਂ ਮਚ ਗਈਆਂ ! ਜਿਹੜੇ ਹਿੰਦੂ ਬੱਸਾਂ ਵਿਚ, ਰਾਹ ਚਲਦਿਆਂ ਸਿੰਘਾਂ ਉਪਰ ਵਿਅੰਗ ਕਰਦੇ ਸੀ, ਨੀਵਾਂ ਵਿਖਾਓਂਦੇ ਸੀ, ਓਹਨਾ ਦੀ ਬੋਲਤੀ ਬੰਦ ਹੋ ਗਈ ਕਿ ਪਤਾ ਨਹੀ ਕਦੋਂ ਇਹ ਖਾਲਸਾ ਗਨ ਕੱਦ ਲਏਗਾ ਜਾਂ ਬੰਬ ਮਾਰ ਦੇਵੇਗਾ, ਇਹਨਾ ਜੁਝ੍ਰਾਰੁ ਖਾੜਕੂ ਸਿੰਘਾਂ ਕਰਕੇ ਪੱਗ ਦੀ ਸ਼ਾਨ ਫਿਰ ਤੋਂ ਉਚੀ ਹੋ ਗਈ ਪਰ ਸਰਕਾਰ ਨੇ ਫਿਰ ਆਪਣੇ ਕੁਛ ਸਿਖ ਵੇਸ਼ ਵਾਲੇ ਗੱਦਾਰ ਸਿਖ ਪੁਲਸ ਅਫਸਰਾਂ ਰਾਹੀਂ ਸਿਖ ਨੌਜਵਾਨਾ ਦਾ ਕਤਲ ਕਰਵਾ ਦਿੱਤਾ, ਲਖਾਂ ਦੀ ਗਿਣਤੀ ਇਸ ਕੇ ਪੀ ਐਸ ਗਿੱਲ ਨਾ ਦੇ ਗੱਦਾਰ ਪੁਲਸ ਅਫਸਰ ਨੇ ਪੰਜਾਬ ਦੇ ਮੁਖ ਮੰਤਰੀ ਬਿਅੰਤ ਸਿੰਘ ਦੀ ਸਰਪ੍ਰਸਤੀ ਹੇਠ ਮਾਰ ਮੁਕਾਏ ! ਇਕ ਨੌਜਵਾਨ ਸਿਖ ਪੀੜੀ ੧੯੮੪ ਤੋਂ ੧੯੯੫ ਤੱਕ ਖਤਮ ਕਰ ਦਿੱਤੀ ਗਈ, ਪੰਜਾਬ ਵਿਚ ਸਿਖ ਨੌਜਵਾਨ ਦਿਸਣੋ ਬੰਦ ਹੋ ਗਏ ਪਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ  ਬਲਵੰਤ  ਸਿੰਘ ਰਾਜੋਆਣਾ ਨੇ ਇਸ ਪਾਪੀ ਬਿਅੰਤੇ  ਨੂ ਉਸਦੀ ਕਾਰ ਵਿਚ ਬੰਬ ਲਾ ਕੇ ਉੜਾ ਦਿੱਤਾ ! ਤਾਂ ਇਹ ਸਿਖ ਨੌਜਵਾਨਾ ਦਾ ਕਤਲ ਰੁਕਿਆ ! 

ਇਸ ਤੋਂ ਬਾਅਦ ਸਰਕਾਰ ਹੋਸ਼ ਵਿਚ ਤੇ ਆਈ ਪਰ ਆਪਣੇ ਇਰਾਦੇ ਤੋ ਨਾ ਡਿੱਗੀ, ਉਸਦਾ ਇਹ ਨਿਸ਼ਚਾ ਕਿ ਸਿਖੀ ਖਤਮ ਕਰਨੀ ਹੈ---ਇਕ ਨਵੇਂ ਰੂਪ ਵਿਚ ਸਾਹਮਣੇ ਆਇਆ ! ਹੁਣ ਸਰਕਾਰ ਨੇ ਵੇਖਿਆ ਕਿ ਸਿਖ ਤੇ ਮਾਰੀਆਂ ਮੁਕਦੇ ਨਹੀਂ ਸਗੋਂ ਹੋਰ ਤਗੜੇ ਹੋ ਉਠ ਖਲੋਂਦੇ ਨੇ ਤਾਂ ਓਹਨਾ ਇਸ ਦੀ ਘੋਖ ਕੀਤੀ ਤੇ ਵੇਖਿਆ ਕਿ ਇੰਦਰਾ ਨੂ ਮਾਰਣ ਵਾਲੇ ਬੇਇੰਤ ਸਿੰਘ ਨੇ ਕੁਝ ਮਹੀਨੇ ਪਹਿਲਾਂ ਹੀ ਅਮ੍ਰਿਤ ਛਕਿਆ ਸੀ ਅਤੇ ਉਸ ਨੂ ਅਮ੍ਰਿਤ ਛਕਵਾਇਆ ਸੀ ਕਿਹਰ ਸਿੰਘ ਨੇ, ਇਸ ਕਰਕੇ ਸਰਕਾਰ ਨੇ ਉਸ ਨੂ ਵੀ ਫਾਹੇ ਲਾ ਦਿੱਤਾ ਸੀ, ਉਸ ਦਾ ਜੁਰਮ ਇਹੋ ਸੀ ਕਿ ਓਸਨੇ ਅਮ੍ਰਿਤ ਕਿਓਂ ਛਕਵਾਇਆ ? ਸਰਕਾਰ ਨੇ ਅਮ੍ਰਿਤ ਦੀ ਸ਼ਕਤੀ ਨੂ ਪਛਾਣਿਆ ਅਤੇ ਹੁਣ ਸਰਕਾਰ ਨੇ ਇਸ ਅਮ੍ਰਿਤ ਨੂ ਹੀ ਖਤਮ ਕਰਣ ਦਾ ਨਿਸ਼ਚਾ ਕੀਤਾ ਅਤੇ ਕੁਝ ਸਿਖ ਆਗੂ ਖਰੀਦ ਲਏ , ਇਹਨਾ ਸਿਖ ਆਗੂਆਂ ਨੇ ਅਮ੍ਰਿਤ ਸੰਸਕਾਰ ਅਤੇ ਉਸ ਦੇ ਤਿਆਰ ਕਰਣ ਵੇਲੇ ਪੜੀਆਂ ਜਾਣ ਵਾਲੀਆਂ ਪੰਜ ਬਾਣੀਆਂ ਤੇ ਕਿੰਤੂ ਕਰਣਾ ਸ਼ੁਰੂ ਕਰ ਦਿੱਤਾ, ਇੰਦਰ ਘਗੇ ਨੇ ਅਤੇ ਗੁਰਬਕਸ਼ ਸਿੰਘ (ਕਾਲੇ ਅਫਗਾਨੇ) ਨੇ ਬਚਿਤਰ ਨਾਟਕ ਵਿਚੋਂ ਕੁਝ ਸੁਆਲ ਖੜੇ ਕੀਤੇ,  ਗੁਰੂ ਸਾਹਿਬ ਦੇ ਪੂਰਬਲੇ ਜਨਮ ਤੇ ਇਤਰਾਜ਼ ਕੀਤਾ, ਰਾਗੀ ਦਰਸ਼ਨ ਸਿੰਘ ਇਕ ਕਦਮ ਹੋਰ ਗਾਂਹ ਵਧਿਆ ਅਤੇ ਚਰਿਤ੍ਰੋ-ਪਖਿਆਨ  ਦੇ ਕੁਝ ਚਰਿਤਰਾਂ ਨੂ ਨਕਾਰ ਕੇ ਗੁਰੂ ਸਾਹਿਬ ਲਈ ਅਪਮਾਨ ਜਨਕ ਸਬਦਾਂ ਦੀ ਵਰਤੋਂ ਕੀਤੀ ਅਤੇ ਸਾਰੇ ਦਸਮ ਗਰੰਥ ਨੂ ਮਨਣ ਤੋਂ ਇਨਕਾਰੀ ਹੋ ਗਈ ! ਇਸ ਦਾ ਪੰਥ ਵਿਚ ਬਹੁਤ ਸਤਿਕਾਰ ਸੀ, ਇਸ ਕਰਕੇ ਬਥੇਰੇ ਸਿਖਾਂ ਨੂ ਇਸ ਦੀ ਗੱਲ ਸਚ ਲੱਗੀ ਅਤੇ ਇੰਜ ਦਸਮ ਗਰੰਥ ਦਾ ਵਿਰੋਧ ਸ਼ੁਰੂ ਹੋ ਗਿਆ, ਸਰਕਾਰ ਨੇ ਇਕ ਹਥ ਠੋਕੇ ਸਿਖ ਇਤਿਹਾਸਕਾਰ ਹਰਜਿੰਦਰ ਦਿਲਗੀਰ ਨੂ ਵੀ ਖਰੀਦ ਕੇ ਮਹਾਨ ਸਿਖ ਇਤਿਹਾਸ ਨੂ ਗੰਦਲਾ ਅਤੇ ਦਾਗੀ ਵਿਖਾ ਦਿੱਤਾ !ਇੰਜ ਸਰਕਾਰ ਸਿਖਾਂ ਨੂ ਦੋ-ਫਾੜ ਕਰਣ ਵਿਚ ਕਾਮਿਆਬ ਹੋ ਗਈ ਅਤੇ ਹੁਣ ਸਿਖ ਸਰਕਾਰ ਨਾਲ ਨਹੀਂ ਬਲਕਿ ਆਪਸ ਵਿਚ ਹੀ ਲੜਦੇ ਨੇ---ਇੰਜ ਸਰਕਾਰ ਨੇ ਸਿਖਾਂ ਦੀ ਆਨ-ਸ਼ਾਨ, ਬਹਾਦਰੀ ਅਤੇ ਹੋਂਸਲੇ ਨੂ ਖਤਮ ਕਰ ਦਿੱਤਾ ! ਇਹ ਤੇ ਆਓਣ ਵਾਲਾ ਸਮਾ ਹੀ ਦੱਸੇਗਾ ਕਿ ਖਾਲਸਾ ਇਸ ਮੁਸੀਬਤ ਵਿਚੋਂ ਕਿਵੇਂ ਸੁਰਖਰੂ ਹੋ ਕੇ ਨਿਕਲਦਾ ਹੈ ਅਤੇ ਆਪਣੀ ਹੋਂਦ ਕਾਇਮ ਰਖਦਾ ਹੈ ਪਰ ਗੱਦਾਰਾਂ ਨੇ ਇਸ ਨੂ ਨਹੀਂ ਛਡਣਾ ਜੇ ਸਿਖਾਂ ਇਹਨਾ ਗੱਦਾਰਾਂ ਨੂ ਬਖਸ਼ ਦਿੱਤਾ ! http://violatingfaith.blogspot.com/ 

ਇਹ ਗੱਲ ਵਖਰੀ ਹੈ ਕਿ ਹੁਣ ਕੁਝ ਸਰਕਾਰੀ ਦਲਾਲ ਫਿਰ ਤੋਂ ਉਠ ਖਲੋਤੇ ਨੇ, ਜਿਹਨਾ ਵਿਚ ਮੋਹਰਲੀ ਕਤਾਰ ਵਿਚ ਰਾਗੀ ਦਰਸ਼ਨ ਸਿੰਘ, ਹਰਜਿੰਦਰ ਸਿੰਘ ਦਿਲਗੀਰ, ਕਾਲਾ  ਅਫਗਾਨਾ (ਗੁਰਬਕਸ਼ ਸਿੰਘ), ਇੰਦਰ ਘੱਗਾ ਜਿਹੇ ਏਜੇਂਟ ਨੇ ਜਿਨਾ ਫਿਰ ਤੋਂ ਦਸਮ ਪਿਤਾ ਦੀ ਬਾਣੀ ਨੂ ਮੰਨਣ ਤੋਂ ਇਨਕਾਰ ਕੀਤਾ ਹੈ !  ਇਹਨਾ ਤੋਂ ਪਹਿਲਾਂ ਤੇਜਾ ਸਿੰਘ ਭਸੌੜ ਨੂ ਛੱਡ ਕੇ ਕਿਸੇ ਨੇ ਵੀ  ਨੇ ਵੀ ਇਸ ਬਾਣੀ ਤੇ ਕਿੰਤੂ ਪ੍ਰੰਤੂ ਨਹੀਂ ਕੀਤਾ ਸੀ !  ਸਾਨੂ ਇਹਨਾ ਦੀ ਬਕਵਾਸ ਤੇ ਧਿਆਨ ਨਹੀਂ  ਦੇਣਾ ਚਾਹੀਦਾ !  ਪਹਿਲਾਂ ਪੰਥ ਵਿਚ ਥੋੜੇ ਮਤਭੇਦ ਤੇ ਸੀ ਪਰ ਪੰਥ ਦੇ ਦਿਲੇਰ ਅਤੇ ਸੂਝਵਾਨ ਸਿੰਘਾਂ ਨੇ ਇਹ ਮਤਭੇਦ ਖਤਮ ਕਰਕੇ ਦਸਮ ਗਰੰਥ ਨੂ - ਦਸਵੇਂ ਪਾਤਸ਼ਾਹ ਜੀ ਦੀ ਲਿਖਤ ਮੰਨ ਲਿਆ ਸੀ ! ਇਹ ਮਤਭੇਦ ਵੀ ਸਿਰਫ ਇਸ ਗੱਲ ਕਰਕੇ ਸੀ ਕਿ ਸਾਰੇ ਦਸਮ ਗਰੰਥ ਨੂ ਸਮੁਚੇ ਤੌਰ ਤੇ ਆਪਣਾ ਲਿਆ ਜਾਵੇ ਜਾੰ  "ਜਾਪ ਸਾਹਿਬ" ਅਤੇ "ਅਕਾਲ ਉਸਤਤ"  ਆਦਿਕ ਬਾਣੀਆਂ ਨੂ ਵਖਰਾ ਕਰ ਦਿੱਤਾ ਜਾਵੇ ? ਇਹਨਾ ਵਿਚੋਂ ਕੁਝ ਕੁ ਵਿਦਵਾਨਾ ਦਾ ਕਹਿਣਾ ਸੀ ਕਿ ‘ਤਿਰੀਆ ਚਰਿਤਰ’ ਜਿਹੀ ਬਾਣੀ ਨੂ ਦਸਮ ਗ੍ਰੰਥ ਵਿਚੋਂ ਵਖਰਾ ਕਰ ਦਿੱਤਾ ਜਾਵੇ ਕਿਓਂਕਿ ਇਸ ਬਾਣੀ ਦਾ ਪਾਠ ਕਿਸੇ ਗੁਰੁਦਵਾਰੇ ਵਿਚ ਨਹੀਂ ਕੀਤਾ ਜਾ ਸਕਦਾ, ਪਰ ਕਿਸੇ ਨੇ ਇਸ ਬਾਣੀ ਨੂ ਗੁਰੂ ਸਾਹਿਬ ਦੀ ਲਿਖਤ ਹੋਣ ਤੇ ਕੋਈ ਸ਼ੰਕਾ ਨਹੀਂ ਸੀ ਕੀਤੀ ! ਇਹ ਗਲ ਵੀ ਭਾਈ ਮਨੀ ਸਿੰਘ ਜੀ ਦੇ ਅਕਾਲ ਚਲਾਣਾ ਕਰਣ  ਦੇ ਦੋ ਸਾਲ ਬਾਦ ਦੀ ਹੀ ਹੈ ਇਸ ਦਾ ਫੈਸਲਾ ਵੀ ਗੁਰੂ ਸਾਹਿਬ ਜੀ ਨੇ ਆਪ ਹੀ ਕਰ ਦਿੱਤਾ ਸੀ ! ਜਦੋਂ ਮੱਸੇ ਰੰਗੜ ਨੇ ਦਰਬਾਰ ਸਾਹਿਬ ਵਿਚ ਵੇਸਵਾ ਦਾ ਨਾਚ ਕਰਵਾਇਆ ਸੀ ਤਾਂ ਭਾਈ ਮਹਿਤਾਬ ਸਿੰਘ ਜੀ ਅਤੇ ਭਾਈ ਸੁਖਾ ਸਿੰਘ ਜੀ ਨੇ ਦਰਬਾਰ ਸਾਹਿਬ ਜੀ ਦੀ ਬਿ-ਅਦਬੀ ਦਾ ਬਦਲਾ ਲੈਣ ਜਾਣ ਤੋਂ ਪਹਿਲਾਂ ਅਰਦਾਸ ਕੀਤੀ ਸੀ ਤੇ ਪੰਥ ਨੇ ਇਹ ਫੈਸਲਾ ਲੀਤਾ ਸੀ ਕਿ ਜੇ ਓਹ ਆਪਣੀ ਮਿਸ਼ਨ ਵਿਚ ਕਾਮਯਾਬ ਹੋ ਜਾਂਦੇ ਨੇ ਤੇ ਫਤਿਹ ਹਾਸਿਲ ਕਰਕੇ ਸਹੀ ਸਲਾਮਤ ਵਾਪਿਸ ਆ ਜਾਂਦੇ ਨੇ ਤਾਂ ਦਸਮ ਗਰੰਥ ਵਿਚ ਕੋਈ ਹੇਰ ਫੇਰ ਨਹੀਂ ਕੀਤੀ ਜਾਵੇਗੀ ਅਤੇ ਸਾਰਾ ਦਸਮ ਗਰੰਥ ਇਕੋ ਰੂਪ ਵਿਚ ਹੀ ਰਹੇਗਾ ਅਤੇ ਇਸਦੀ ਕਿਸੇ ਬਾਣੀ ਨੂ ਵਖਰਾ ਨਹੀਂ ਕੀਤਾ ਜਾਵੇਗਾ ! ਵਾਹਿਗੁਰੂ ਜੀ ਦੀ ਅਪਾਰ ਮਿਹਰ ਸਦਕਾ ਇਹ ਦੋਵੇਂ ਬਹਾਦਰ ਮੱਸੇ ਰੰਗੜ ਦਾ ਸਿਰ ਵੱਡ ਕੇ ਲੈ ਆਏ ਤਾਂ ਪੰਥ ਨੇ ਦਸਮ ਗਰੰਥ ਅੱਜ ਦੇ ਮੌਜੂਦਾ ਸਰੂਪ ਵਿਚ ਪ੍ਰਵਾਨ ਕਰ ਲਿਆ ! 
ਦਸਮ ਗ੍ਰੰਥ ਦੇ ਸਬੰਧ ਚ ਮੈ ਕੁਝ ਤੱਥ ਪੇਸ ਕਰ ਰਿਹਾ ਹਾ ਵਿਦਵਾਨ ਜਨ ਧਿਆਨ ਦੇਣ , ਜੋ ਗੁਰਸਿਖ ਭੰਬਲ-ਭੂਸੇ ਚ ਹਨ ਉਹਨਾ ਲਈ ਇਹ ਲੇਖ ਜਰੂਰ ਸੇਧ ਬਣ ਸਕਦਾ ਹੈ

੧)- ਭਾਈ ਮਨੀ ਸਿੰਘ ਜੀ ਨੇ ਇਕ ਪਤ੍ਰਕਾ ਮਾਤਾ ਸੰਦਰੀ ਜੀ ਨੁੰ ਲਿਖੀ ਜ...ੋ ਮਾਤਾ ਜੀ ਵਲੋ ਦਸਵੇ ਪਾਤਸਾਹ ਜੀ ਬਾਣੀ ਇਕਤਰ ਕਰਨ ਬਾਰੇ ਹੁਕਮ ਸੀ ਉਸ ਦੇ ਜੁਆਬ ਚ, ਕੇ ਮਾਤਾ ਜੀ ਮੈਨੁੰ ਕੁਝ ਬਾਣੀ ਪ੍ਰਾਪਤ ਜੋ ਗਈ ਹੈ ਕੁਝ ਬਾਕੀ ਰਹਿੰਦੀ ਹੈ ਉਹ ਵੀ ਮੈ ਇਕਤਰ ਕਰ ਰਿਹਾ ਹਾ ਜਲਦੀ ਗੁਰੂ ਜੀ ਦੀ ਸਾਰੀ ਬਾਣੀ ਇਕ ਥਾ ਤੇ ਇਕਠੀ ਹੋ ਜਾਵੇ ਗੀਇਹ ਪਤੱਰ ਅੱਜ ਮਜੂਦ ਹੈਅਤੇ ਇਸ ਦੀ ਫੋਟੋ ਕਾਪੀ ਵੀ ਹੇਠਾਂ ਲਾਈ ਹੈ ਜੀ !


੨)- ਬਾਬਾ ਦੀਪ ਸਿੰਘ ਜੀ ਦਾ ਇਕ ਨਿਤਨੇਮ ਦਾ ਗੁਟਕਾ ਤਖਤ ਸ੍ਰੀ ਦਮਦਮਾ ਸਹਿਬ ਮਜੂਦ ਹੈ ਜਿਸ ਵਿਚ ਦਸਮ ਦੀ ਬਹੁਤ ਬਾਣੀ ਮਜੂਦ ਹੈ

੩)- ਬਾਬਾ ਜੀਵਨ ਸਿੰਘ ਜੀ ਰਘਰੇਟਾ ਵਲੋ ਇਕ ਪਤ੍ਰਕਾ ਆਪਨੇ ਘਰਦੇ ਹੋਰ ਮੈਬਰਾ ਨੂੰ ਲਿਖੀ ਗਈ ਹੈ ਕੇ ਤੁਸੀ ਸਾਰੇ ਅੰਨਦਪੁਰ ਸਹਿਬ ਆਓ ਗੁਰੂ ਜੀ ਨੇ ਅਮਿੰਤ ਤਿਆਰ ਕੀਤਾ ਹੈ ਗੁਰੂ ਜੀ ਦਾ ਹੁਕਮ ਹੈ ਕਿ ਹਰ ਸਿਖ ਅਮਿੰਤ ਛਕੇ ਇਸ ਲਈ ਸਭ ਨਾਨਕ ਨਾਮ ਲੇਵਾ ਸੰਗਤਾ ਨੂੰ ਨਾਲ ਲੈ ਆ ਜਾਓ ਜੀਵਨ ਸਿੰਘ ਜੀ ਅਮਿੰਤ ਦੀ ਵਿਧੀ ਵੀ ਲਿਖਦੇ ਹਨ ਕਿ ਗੁਰੁ ਜੀ ਨੇ ਇਕ ਬਾਟੇ ਚ ਜਲ ਪਾ ਕੇ ,ਜਪੁਜੀ ,ਜਾਪ , ਸਵਯੇ , ਚੋਪਈ , ਅਨੰਦ ਜੀ ਦਾ ਜਾਪ ਕੀਤਾ ਇਹ ਅਮਿੰਤ ਤਿਆਰ ਹੋ ਗਿਆ ਇਸ ਕੱਟੇ ਹੋਏ ਸਿਰ ਗੁਰੁ ਜੀ ਨੇ ਜੋੜ ਕੇ ਇਸ ਦੀ ਸਕਤੀ ਵੇਖਾ ਦਿਤੀ ਹੈ ਨੋਟ ਭਾਈ ਜੀਵਨ ਸਿੰਘ ਜੀ ਨੇ ਅੰਮਿਤ ਲਿਖਿਆ ਖੰਡੇ ਦੀ ਪਹੁਲ ਨਹੀ ਇਹ ਪਤ੍ਰਕਾ ਅੱਜ ਵੀ ਪਟਿਆਲਾ ਯੂਨੀ ਵਿਰਸਟੀ ਚ ਮਜੂਦ ਹੈ! ਇਸ ਦੀ ਇਕ ਪੇਜ ਦੀ ਕਾਪੀ ਅੱਗੇ ਲੱਗੀ ਹੋਈ ਹੈ ਜਿਸ ਵਿਚ ਅਮ੍ਰਿਤ ਤਿਆਰ ਕਰਦੇ ਹੋਏ ਜੋ ਬਾਣੀਆਂ ਗੁਰੂ ਸਾਹਿਬ ਜੀ ਵੱਲੋਂ ਪੜੀਆਂ ਗਈਆਂ ਸੀ, ਓਹ ਲਿਖੀਆਂ ਨੇ !


੪)- ਨਵਾਬ ਕਪੂਰ ਸਿੰਘ ਜੀ ਜਿਨਾ ਅਕਾਲ ਤਖਤ ਸਹਿਬ ਜੀ ਦੀ ਪਹਿਲੀ ਮੰਜਲ ਤਿਆਰ ਕਰਵਾਈ ਸੀਇਸ ਦੇ ਮੁਖ ਦੁਆਰ ਤੇ ਦਸਮ ਬਾਣੀ ਚੋ :”ਸੁਧ ਜਬ ਤੇ ਹਮ ਧਰੀ ਬਚਨ ਗੁਰ ਦੇਇ ਹਮਾਰੇ ।। ਪੂਤ ਇਹ ਪ੍ਰਨ ਤੋਹਿ ਜਬ ਲਗ ਪ੍ਰਾਣ ਘਟ ਥਾਰੇ।।। ਸਾਰਾ ਸਵਯਾ ਲਿਖਵਾਇਆ ਸੀ

੫)- ਗੁਰ ਮਹਾਰਾਜ ਜੀ ਦੇ ਖੜਾਵੇ ਭਾਈ ਦੇਸਾ ਸਿੰਘ ਦੇ ਰਹਿਤਨਾਮੇ ਚ ਬਚਨ ਹਨ;

ਦੁਹੂ ਗ੍ਰੰਥ ਮੈਂ ਬਾਣੀ ਜੋਈ ਚੁੰਨ ਚੁੰਨ ਕੰਠ ਕਰੇ ਨਿਤ ਸੋਈ ਦਸਮੀਂ ਆਦਿ ਗੁਰੁ ਦਿਨ ਜੇਤੇ ਪੁਰਬ ਸਮਾਨ ਕਹੇ ਹੈ ਤੇਤੇ ਨਹੁ ਸਿੰਘ ਇਕ ਬਚਨ ਹਮਾਰਾ ਪ੍ਰਥਮੇ ਹਮ ਨੇ ਜਾਪੁ ਉਚਾਰਾ ਪੁਨ ਅਕਾਲ ਉਸਤਤਿ ਜੋ ਕਹੀ ਬੇਦ ਸਮਾਨ ਪਾਠ ਜੋ ਅਹੀ ਪੁਨ ਬਚਿਤ੍ਰ ਨਾਟਕ ਬਨਵਾਯੋ ਸੋਢਿ ਬੰਧ ਜਹ ਕਤਾ ਸੁਹਾਯੋ ਪੁਨ ਕੋ ਚੰਡੀ ਚਰਿਤ੍ਰ ਬਣਾਏ ਅਮਤਰ ਕੇ ਸਭ ਕਬਿ ਮਨ ਭਏ ਗਯਾਨ ਪ੍ਰਬੋਧ ਹਮ ਕਹਾ ਜਸ ਪਾਠ ਕਰ ਹਰਿ ਪਦ ਲਹਾ ਪੁਨ ਚੌਬੀਸ ਅਵਤਾਰ ਕਹਾਨੀ ਬਰਨਨ ਕਰਾ ਸਮਝੀ ਸਭ ਗਯਾਨੰ ਦੱਤਾਤ੍ਰੇਯਾ ਕੇ ਗੁਰੁ ਸੁਨਾਏ ਪੁਨ ਬਚਿਤਰ ਬਖਯਾਨ ਬਨਾਏ ਤ੍ਰਿਨ ਕੋ ਭੀ ਇਕ ਗ੍ਰੰਥ ਬਖਾਨਾ ਪੜ੍ਹੇ ਮੂੜ੍ਹ ਸੇ ਹੋਇ ਸਯਾਨਾ ਸ਼ਬਦ ਹਜ਼ਾਰੇ ਕੇ ਸੁਖਦਾਈ ਸਬੈ ਨ੍ਰਿਪਨ ਕੀ ਕਥਾ ਸੁਨਾਈ ਜੋ ਮੈਂ ਹਿਤ ਕਰਿ ਬਰਨ ਸਵਾਰੀ ਪੁਨ ਕਹ ਗਤ ਕਹੂੰ ਉਚਾਰੀ ਚਾਰ ਸੈ ਚਾਰ ਚਰਿਤ੍ਰ ਬਨਾਏ ਜਹਾਂ ਜੁਣਤਿਨ ਕੇ ਛਲ ਦਿਖਰਾਏ

ਪੁਰਾਣੇ ਸਿੱਖਾਂ ਦਾ ਸੀਨੇ ਬਸੀਨੇ ਇਹੋ ਪੱਕਾ ਨਿਸਚਾ ਸੀ ਕਿ ਇਹ ਸਾਰੀ ਦਸਮੇਸ਼ ਗੁਰੂ ਦੀ ਰਚਨਾ ਹੈ

ਬਾਬਾ ਬਿਨੋਦ ਸਿੰਘ ਜੀ ਬਾਬਾ ਦਾਸੁ ਜੀ (ਗੁਰੂ ਅੰਗਦ ਜੀ ਦੇ ਸਪੁੱਤਰ) ਦੀ ਕੁੱਲ ਵਿਚੋਂ ਸੀ ਅਤੇ  ਓਹਨਾ ਪੰਜਾਂ ਸਿੰਘਾਂ ਵਿਚ ਸ਼ਾਮਿਲ ਸੀ ਜਿਹੜੇ ਦਸਮ ਪਾਤਸ਼ਾਹ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਪੰਜਾਬ ਭੇਜੇ ਸੀ, ਓਹਨਾ ਦੀ ਤਿਆਰ ਕੀਤੀ ਗਈ ਦਸਮ ਗਰੰਥ ਜੀ ਦੀ ਇਕ ਲਿਖਤ (ਜਿਸ ਦੀ ਪ੍ਰਮਾਣਿਕਤਾ ਤੇ ਕਿੰਤੂ ਨਹੀਂ ਕੀਤਾ ਜਾ ਸਕਦਾ) ਅੱਜ ਵੀ ਮੋਤੀ ਬਾਗ, ਪਟਿਆਲਾ ਦੇ ਮਹਲ ਵਿਚ ਮੌਜੂਦ ਹੈ !
ਡਾਕਟਰ ਤਰਲੋਚਨ ਸਿੰਘ ਜੀ ਨੇ ਲਿਖਿਆ ਹੈ ਓਹਨਾ ਨੇ ਇਸ ਦਸਮ ਗਰੰਥ (ਪਟਿਆਲੇ) ਆਪ ਵੇਖੀ ਹੈ ! ਇਸ ਲਿਖਤ ਵਿਚ ੨੮ ਪੰਨੇ ਆਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹਥੀਂ ਲਿਖੇ ਹੋਏ ਨੇ ! ਬਾਬਾ ਬਿਨੋਦ ਸਿੰਘ ਜੀ ਦੇ ਵਾਰਿਸਾਂ ਨੇ ਇਹ ਲਿਖਤ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਵਿਖੇ ਪੇਸ਼ ਕੀਤੀ ਤਾਂ ਮਹਾਰਾਜਾ ਨੇ ਦਸਮ ਗਰੰਥ ਦੇ ਸਤਿਕਾਰ ਵਜੋਂ ਓਹਨਾ ਨੂ ੧੨੫ ਰੁਪੈ ਮਹੀਨਾ ਦੀ ਪੇਂਸ਼ਨ ਮਨਜੂਰ ਕਰ ਦਿੱਤੀ !ਬਾਅਦ ਵਿਚ ਇਹ ਲਿਖਤ ਮਹਾਰਾਜਾ ਪਟਿਆਲਾ ਦੇ ਸਪੁਰਦ ਕਰ ਦਿੱਤੀ ਗਈ, ਓਹ ਵੀ ਇਹਨਾ ਨੂ ੧੯੪੭ ਤੱਕ ਹਰ ਮਹੀਨੇ ੧੨੫ ਰੁਪੈ ਦੀ ਪੇਂਸ਼ਨ ਦਿੰਦੇ ਰਹੇ !  
ਭਾਈ ਮਨੀ ਸਿੰਘ ਜੀ ਨੇ ਇਹ ਗਰੰਥ ੧੭੩੪ ਵਿਚ ਤਿਆਰ ਕਰ ਲਿਆ ਸੀ, ਅਤੇ ਇਹ ਕੰਮ ਓਹਨਾ ਦੇ ਮੁਗਲਾਂ ਦੇ ਹਥੀਂ ਬੰਦ ਬੰਦ ਕਟਵਾਏ ਜਾਣ ਦੇ ਚਾਰ ਸਾਲ ਪਹਿਲਾਂ ਹੀ ਸੰਪੂਰਨ ਕਰ ਲਿਆ ਸੀ ! ਬਾਬਾ ਬਿਨੋਦ ਸਿੰਘ ਜੀ ਉਸ ਵੇਲੇ ਓਹਨਾ ਦੇ ਨਾਲ ਹੀ ਸੀ, ਇਸ ਹੇਠ ਲਿਖਤ ਖਤ ਜੋ ਭਾਈ ਮਨੀ ਸਿੰਘ ਜੀ ਨੇ ਮਾਤਾ ਸੁੰਦਰੀ ਜੀ ਨੂ ਲਿਖਿਆ ਸੀ, ਬਾਬਾ ਬਿਨੋਦ ਸਿੰਘ ਜੀ ਦਾ ਨਾਮ ਹੈ ! ਬਾਬਾ ਬਿਨੋਦ ਸਿੰਘ ਜੀ, ਬਾਬਾ ਗੁਰ੍ਬ੍ਕਸ਼ ਸਿੰਘ ਜੀ ਅਤੇ ਬਾਬਾ ਸੁਖਾ ਸਿੰਘ ਜੀ ਨੇ ਇਸ ਗਰੰਥ ਦੀ ਕਾਪੀਆਂ ਆਪ ਤਿਆਰ ਕੀਤੀਆਂ ਸੀ, ਜੇ ਖੋਜ ਕੀਤੀ ਜਾਵੇ ਤੇ ਹੋ ਸਕਦਾ ਕਿ ਲਭ ਜਾਣ ?

੧੯੦੨ ਵਿਚ ਸੰਗਰੂਰ  ਦੇ ਭਾਈ ਬਿਸ਼ਨ ਸਿੰਘ ਜੀ ਸਪੁੱਤਰ ਭਾਈ ਗੁਰਦਿਆਲ ਸਿੰਘ ਹੀ ਆਨੰਦਪੁਰ ਵਾਲੇ ਨੇ ਇਕ ਕਿਤਾਬ ਲਿਖੀ ਸੀ ਕਿ, "ਦਸਮ ਗਰੰਥ ਦਾ ਲਿਖਾਰੀ ਕੌਣ"?  ("Who Created the Tenth Granth?").  ਓਹਨਾ ਦੀ ਲਿਖਤ ਅਤੇ ਦਿੱਤੇ ਹੋਏ ਸਬੂਤ ਸਾਫ਼ ਸਾਫ਼ ਦਸਦੇ ਨੇ ਕਿ ਇਹ ਗਰੰਥ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੀ ਲਿਖਤ ਹੈ !
੧੯੩੫ ਵਿਚ  ਭਾਈ ਸ਼ੇਰ ਸਿੰਘ ਜੀ ਕਸ਼ਮੀਰ ਵਾਲੀਆਂ ਨੇ ਇਕ ਕਿਤਾਬ ਲਿਖੀ ਸੀ, ("Mirror of the Tenth Guru") ਜਿਸ ਵਿਚ ਓਹਨਾ ਨੇ ਬਹੁਤ ਸਬੂਤ ਦਿੱਤੇ ਨੇ ਕਿ ਇਹ ਗਰੰਥ ਦਸਮ ਪਾਤਸ਼ਾਹ ਜੀ ਦਾ ਹੀ ਲਿਖਿਆ ਹੋਇਆ ਹੈ !
੧੯੩੭ ਵਿਚ ਲਖਨਊ ਤੋਂ ਡਾਕਟਰ ਜਸਵੰਤ ਸਿੰਘ ਜੀ ਨੇ ‘ਅਮ੍ਰਿਤ’ ਮੈਗਜ਼ੀਨ ਵਿਚ ਲੜੀਵਾਰ ਕੁਝ ਲੇਖ ਛਾਪੇ ਸੀ ਜਿਹੜੇ ਕਿ ਬੜੀ ਖੋਜ ਤੇ ਅਧਾਰਿਤ ਸਨ ਅਤੇ ਇਹਨਾ ਵਿਚ ਦੀ ਲਿਖਤਾਂ ਬੇਮਿਸਾਲ ਸਨ ! ਅਖੀਰਲਾ ਤੱਤ ਜਾਂ ਇਹਨਾ ਲੇਖਾਂ ਦਾ ਸਿੱਟਾ ਇਹੋ ਨਿਕਲਿਆ ਕਿ ਦਸਮ ਗਰੰਥ ਸਾਰਾ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੀ ਲਿਖਿਆ ਹੋਇਆ ਹੈ !  
੧੯੫੫ ਵਿਚ ਡਾਕਟਰ ਤਰਲੋਚਨ ਸਿੰਘ ਜੀ ਨੇ 'Sikh Review’ ਵਿਚ ਲਗਾਤਾਰ ੪ ਕਿਸ਼ਤਾਂ ਵਿਚ ਦਸਮ ਗਰੰਥ ਦੀ ਸੰਪੂਰਨਤਾ ਤੇ ਇਕ ਖੋਜ ਪੂਰਨ ਲੇਖ ਲਿਖਿਆ ਸੀ ਜਿਸ ਵਿਚ ਇਹ ਸਾਬਿਤ ਕੀਤਾ ਗਿਆ ਸੀ ਕਿ ਸਾਰਾ ਹੀ ਦਸਮ ਗਰੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਲਿਖਿਆ ਹੋਇਆ ਹੈ !
੧੯੫੫ ਵਿਚ ਸਿਖ ਹਿਸ੍ਟ੍ਰੀ ਸੋਸਾਇਟੀ ਅੰਮ੍ਰਿਤਸਰ ਦੇ ਨਾਮਚੀਨ ਮੈਮ੍ਬਰ ਭਾਈ ਰਣਧੀਰ ਸਿੰਘ ਜੀ ਨੇ ਇਕ ਕਿਤਾਬ "ਦਸਮੇਂ ਪਾਤਸ਼ਾਹ ਜੀ ਕਾ ਗਰੰਥ ਦਾ ਇਤਹਾਸ" ("History of the Tenth Guru's Granth") ਦੇ ਨਾ ਹੇਠ ਲਿਖੀ ! ਸਬੂਤ ਕਠੇ ਕਰਨ ਵਿਚ ਅਤੇ ਇਸ ਕਿਤਾਬ ਨੂ ਲਿਖਣ ਵਿਚ ਓਹਨਾ ਨੂ  ੨੦ ਸਾਲ ਦੀ ਮਿਹਨਤ ਲੱਗੀ ! ਓਹਨਾ ਨੇ ਬੜੇ ਹੀ ਤਰਕਪੂਰਨ ਢੰਗ ਨਾਲ ਅਤੇ ਸਬੂਤਾਂ ਦੇ ਅਧਾਰ ਤੇ ਇਹ ਸਾਬਿਤ ਕੀਤਾ ਕਿ ਸਾਰਾ ਹੀ ਦਸਮ ਗਰੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਲਿਖਿਆ ਹੋਇਆ ਹੈ ! ਇਸ ਕਿਤਾਬ ਨੂ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮ੍ਰਿਤਸਰ ਨੇ ਛਾਪਿਆ ! ਇਸ ਦੀ ਪਹਿਲੀ ਐਡੀਸ਼ਨ ਹਥੋਂ-ਹਥ ਕੁਝ ਕੁ ਦਿਨਾ ਵਿਚ ਹੀ ਵਿਕ ਗਈ, ਪਬਲਿਕ ਵੱਲੋਂ ਜਦਕਿ ਇਸ ਦੀ ਮੰਗ ਕਿਤੇ ਜਿਆਦਾ ਸੀ ! ਆਖਿਰਕਾਰ ਸ਼ਿਰੋਮਣੀ ਕਮੇਟੀ ਨੂ ਇਸ ਦੀ ਤਿਨ ਵਾਰੀ ਹੋਰ ਛਪਾਈ ਕਰਵਾਓਣੀ ਪਈ !  
ਅਪੀਲ ੧੯੫੯ ਵਿਚ ਸਰਦਾਰ ਕਪੂਰ ਸਿੰਘ ਜੀ ਆਈ ਸੀ ਐਸ ਨੇ ਗੁਰਮਤ ਪ੍ਰਕਾਸ਼ ਮੈਗਜ਼ੀਨ ਵਿਚ ਇਕ ਲੇਖ ਛਾਪਿਆ ਅਤੇ ਸਾਬਿਤ ਕੀਤਾ ਕਿ ਸਾਰਾ ਹੀ ਦਸਮ ਗਰੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਲਿਖਿਆ ਹੋਇਆ ਹੈ !  
ਡਾਕਟਰ ਤਰਨ ਸਿੰਘ ਜੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ੧੯੬੭ ਵਿਚ ਇਕ ਕਿਤਾਬ "ਦਸਮ ਗ੍ਰੰਥ ਰੂਪ ਤੇ ਰਸ" ਦੇ ਨਾਓ ਤੇ ਛਾਪੀ ("Dasam Granth's Form and Taste"). ਓਹਨਾ ਨੇ ਇਹ ਸਾਬਿਤ ਕੀਤਾ ਕਿ ਸਾਰਾ ਹੀ ਦਸਮ ਗਰੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਲਿਖਿਆ ਹੋਇਆ ਹੈ ! ਇਹੋ ਕਿਤਾਬ ਬਾਦ ਵਿਚ ੧੯੮੦ ਵਿਚ ਗੁਰੂ ਗੋਬਿੰਦ ਸਿੰਘ ਫਾਉਨਡੇਸ਼ਨ ਚੰਡੀਗੜ ਨੇ ਮੁੜ ਤੋਂ ਛਾਪੀ ! ਗਿਆਨੀ ਹਰਬੰਸ ਸਿੰਘ ਜੀ ਚੰਡੀ ਗੜ ਵਾਲੀਆਂ ਨੇ ਵੀ ਦਸਮ ਗ੍ਰੰਥ ਦਰਪਨ ("Mirror of the Dasam Granth")ਦੇ ਨਾਓ ਤੇ ਇਕ ਕਿਤਾਬ ਹੋਰ ਲਿਖੀ ਅਤੇ ਇਹੋ ਸਾਬਿਤ ਕੀਤਾ ਕਿ ਸਾਰਾ ਹੀ ਦਸਮ ਗਰੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਲਿਖਿਆ ਹੋਇਆ ਹੈ !  
ਪ੍ਰੋਫ਼ੇਸਰ ਪਿਆਰਾ ਸਿੰਘ ਪਦਮ ਜੀ ਨੇ ਵੀ ਇਕ ਕਿਤਾਬ ਦਸਮ ਗਰੰਥ ਦਰਸ਼ਨ ਲਿਖੀ  ਅਤੇ ਜਿਹੜੀ ੧੯੬੮ ਵਿਚ ਛਾਪੀ ਜਿਸ ਵਿਚ ਵੀ ਓਹਨਾ ਇਹੋ ਸਾਬਿਤ ਕੀਤਾ ਕਿ ਸਾਰਾ ਦਸਮ ਗਰੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੀ ਲਿਖਿਆ ਹੋਇਆ ਹੈ !
ਪੰਡਿਤ ਤਾਰਾ ਸਿੰਘ ਨਰੋਤਮ ਨੇ ਵੀ ਆਪਣੀ ਲਿਖਤਾਂ ਵਿਚ ਇਹੋ ਮਨਿਆ ਹੈ ਕਿ ਸਾਰਾ ਹੀ ਦਸਮ ਗ੍ਰੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੀ ਲਿਖਿਆ ਹੋਇਆ ਹੈ ! 

ਭਾਈ ਕਾਹਨ ਸਿੰਘ ਜੀ ਨਾਭਾ ਦੇ ਸਪੁੱਤਰ ਭਗਵੰਤ ਸਿੰਘ ਹਰੀ ਜੀ ਨੇ ਇਕ ਕਿਤਾਬ "ਦਸਮ ਗ੍ਰੰਥ ਤੁਕ ਤੱਤਕਰਾ" ("Line Index of Dasam Granth") ਲਿਖੀ ਸੀ ਜੋ ੧੯੬੯ ਵਿਚ ਛਪੀ ਸੀ, ਇਸ ਦਾ ਮੁਖ-ਬੰਦ ਸਿਖ ਜਗਤ ਦੀ ਇਕ ਮਹਾਨ ਹਸਤੀ ਅਤੇ ਲਿਖਾਰੀ ਭਾਈ ਵੀਰ ਸਿੰਘ ਜੀ ਦੇ ਛੋਟੇ ਭਾਈ ਡਾਕਟਰ ਬਲਬੀਰ ਸਿੰਘ ਜੀ ਨੇ ਲਿਖਿਆ ਸੀ, ਓਹਨਾ ਨੇ ਵੀ ਇਹੋ ਤੱਤ ਕਡਿਆ ਸੀ ਕਿ ਸਾਰਾ ਦਸਮ ਗਰੰਥ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੀ ਲਿਖਤ ਹੈ !  

ਸੰਨ ੧੯੫੫ ਤੋਂ ਬਾਦ ਖੋਜੀ ਲੋਕਾਂ ਨੇ ਪੀ ਐਚ ਡੀ ਦੀ ਡਿਗਰੀ ਲੈਣ ਵਾਸਤੇ ਦਸਮ ਗਰੰਥ ਤੇ ਖੋਜ ਸ਼ੁਰੂ ਕੀਤੀ ! ੧੯੫੫ ਵਿਚ ਹੀ ਡਾਕਟਰ ਧਰਮ ਪਾਲ ਆਸ਼ਟ ਅਤੇ ਫੇਰ ੧੯੫੯ ਵਿਚ ਡਾਕਟਰ ਹਰਭਜਨ ਸਿੰਘ ਜੀ ਨੇ ਆਪਣੀ ਖੋਜ ਰਾਹੀਂ ਇਹ ਸਾਬਿਤ ਕੀਤਾ ਕਿ ਸਾਰਾ ਹੀ ਦਸਮ ਗਰੰਥ ਗੁਰੂ ਗੋਬਿੰਦ ਸਾਹਿਬ ਜੀ ਦੀ ਲਿਖਤ ਹੈ ! ਫੇਰ ੧੯੬੧ ਵਿਚ, ਡਾਕਟਰ ਪਰਸਿੰਨੀ ਸਹਿਗਲ ਇਹਨਾ ਪਹਿਲੇ ਦੋਹਾਂ ਖੋਜੀ ਵਿਦਵਾਨਾ ਦੀ ਖੋਜ ਤੇ ਆਪਣੀ ਮੁਹਰ ਲਾਓਂਦਿਆਂ ਆਪਣੇ ਖੋਜ ਦੇ ਕਾਗਜ਼ਾਤ ਪੇਸ਼ ਕੀਤੇ ਅਤੇ ਇਹੋ ਸਾਬਿਤ ਕੀਤਾ, ਫਿਰ ਬਨਾਰਸ ਯੂਨਿਵਰਸਿਟੀ ਦੇ ਡਾਕਟਰ ਮਨੋਹਰ ਲਾਲ ਉਪਾਧਿਆਇ, ਆਗਰਾ ਯੂਨਿਵਰਸਿਟੀ ਦੇ ਡਾਕਟਰ ਓਮ ਪ੍ਰਕਾਸ਼ ਭਾਰਦਵਾਜ, ਪੰਜਾਬ ਯੂਨਿਵਰਸਿਟੀ ਦੀ  ਡਾਕਟਰ ਸੁਸ਼ੀਲਾ ਦੇਵੀ, ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਡਾਕਟਰ ਸ਼ਮੀਰ ਸਿੰਘ, ਉਸ੍ਮਾਨਿਯਾ ਯੂਨਿਵਰਸਿਟੀ ਦੇ ਡਾਕਟਰ ਮੋਹਨ ਜੀਤ ਸਿੰਘ. ਪੰਜਾਬੀ ਯੂਨਿਵਰਸਿਟੀ ਦੇ ਡਾਕਟਰ ਭੂਸ਼ਣ ਸਚਦੇਵ ਅਤੇ ਡਾਕਟਰ ਨਿਰਮਲ ਗੁਪਤਾ ਨੇ ਅਤੇ ਫੇਰ ਹੋਰਨਾ ਕਰੀਬਨ ਦੋ ਦਰਜਨ ਪੀ ਐਚ ਡੀ ਅਤੇ ਡੀ ਲੀਟ. ਦੇ ਵਿਦਵਾਨਾ ਨੇ ਆਪਣੀ ਖੋਜ ਦੇ ਨਾਲ ਇਹੋ ਸਾਬਿਤ ਕੀਤਾ ਕਿ ਸਾਰਾ ਦਸਮ ਗਰੰਥ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੀ ਲਿਖਤ ਹੈ ! ਇਹਨਾ ਸਭ ਖੋਜਪੂਰਨ ਤਥਾਂ ਤੋਂ ਇਸ ਗਰੰਥ ਦੀ ਧਰਮ ਦੇ ਨਾਲ ਸੰਬੰਧਿਤ ਮਹਾਨਤਾ ਦੇ ਪਖੋਂ ਹੀ ਨਹੀਂ ਪਰ ਇਸ ਗਰੰਥ ਦੀ ਉਚ ਸਾਹਿਤਿਕ ਮਹਾਨਤਾ ਵੀ ਸਾਬਿਤ ਹੁੰਦੀ ਹੈ ! ਜਿੰਨੇ ਵੀ ਇਹ ਖੋਜੀ ਵਿਦਵਾਨ ਹੋਏ ਨੇ, ਇਹਨਾ ਸਭਨਾ ਨੇ ਹੀ ਇਸ ਗ੍ਰੰਥ ਦੀ ਕਾਵ੍ਯਤਾ ਦੀ ਭਰਪੂਰ ਸ਼ਲਾਘਾ ਕੀਤੀ ਹੈ !

ਸਿਖਾਂ ਕੋਲ ਕੋਈ ਐਸੀ ਪ੍ਰਮਾਣਿਕ ਲਿਖਤ ਨਹੀ ਜੋ ੧੭ ਵੀਂ  ਸਦੀ ਵਿਚ ਵਾਪਰੀਆਂ ਇਤਿਹਾਸਿਕ ਘਟਨਾਵਾਂ ਦਾ ਵੇਰਵਾ ਦੇ ਸਕਣ ! ਜੋ ਥੋੜੀ ਬਹੁਤ ਲਿਖਤਾਂ ਸੀ ਵੀ - ਓਹ ਵੀ ਦੋਹਨਾ ਘੱਲੂ-ਘਾਰਿਆਂ ਵਿਚ ਜਾਂ ਧਾੜਵੀਆਂ ਦੇ ਨਾਲ ਹੋਈਆਂ ਜੰਗਾਂ ਵਿਚ ਖਤਮ ਹੋ ਗਈਆਂ ! ਇਕ ਦਸਮ ਗਰੰਥ ਹੀ ਹੈ ਜੋ ਸਾਡੀ ਇਸ ਵਿਚ ਕਾਫੀ ਹੱਦ ਤਕ ਮਦਦ ਕਰਦਾ ਹੈ ! ਜਿਵੇਂ ਸਾਡੇ ਕੋਲ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਕੋਈ ਇਤਿਹਾਸਿਕ ਲਿਖਤ ਨਹੀ ਹੈ, ਪਰ ਜੇ ਅਸੀਂ ਦਸਮ ਗਰੰਥ ਵਿਚ ਖੋਜੀਏ ਤੇ ੧੦ ਵੇਂ ਗੁਰੂ ਸਾਹਿਬ ਜੀ ਦੀ ਆਪਣੀ ਲਿਖਤ ਮਿਲਦੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਅਤੇ ਤਿਲਕ- ਜੰਜੂ ਦੀ ਰਖਿਆ ਲਈ ਆਪਣਾ ਸੀਸ ਕਟਵਾਇਆ !
ਤਿਲਕ ਜੰਞੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮਹਿ ਸਾਕਾ ਸਾਧਨਿ ਹੇਤਿ ਇਤੀ ਜਿਨਿ ਕਰੀ ਸੀਸ ਦੀਆ ਪਰ ਸੀ ਨ ਉਚਰੀ ॥13॥  ਧਰਮ ਹੇਤ ਸਾਕਾ ਜਿਨਿ ਕੀਆ ਸੀਸ ਦੀਆ ਪਰ ਸਿਰਰੁ ਨ ਦੀਆ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਹ ਆਵਤ ਲਾਜਾ ॥14॥ 
ਦੋਹਰਾ !! ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਆ ਪਯਾਨ ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ ॥15॥ ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ ॥16॥
ਗੁਰੂ ਸਾਹਿਬ ਜੀ ਦੀ ਇਹ ਆਪਣੀ ਰਚਨਾ ਸਾਨੂ ਇਹ ਪ੍ਰਮਾਣ ਦਿੰਦੀ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਧਰਮ, ਸੱਚਾਈ, ਬਰਾਬਰੀ, ਪੂਜਾ ਦੀ ਆਜ਼ਾਦੀ ਅਤੇ ਹਰ ਬੰਦੇ ਨੂ ਆਪਣੇ ਧਰਮ ਦੇ ਪਾਲਣ ਦੀ ਇਜਾਜ਼ਤ  ਖਾਤਿਰ ਹੀ ਆਪਣਾ ਸੀਸ ਦਿਤਾ ! ਇਹੋ ਮਨੁਖੀ ਸਿਧਾਂਤਾਂ ਦੀ ਮੁਢਲੀ ਬਾਨਗੀ ਹੈ ਜਿਸ ਤੇ ਅੱਜ ਦੇ ਪਰਜਾ-ਤੰਤਰ ਨੂ ਤਕਰੀਬਨ ਸਾਰੇ ਹੀ ਮੁਲਕਾਂ ਨੇ ਅਪਣਾਇਆ ਹੈ ! ਇਹ ਸਿਧਾਂਤ ਹੀ ਮਨੁਖੀ ਆਜ਼ਾਦੀ ਦੇ ਰਾਖਵੇਂ ਹਨ ! ਇਹਨਾ ਮਹਾਨ ਆਦਰਸ਼ਾਂ ਨੂ ਮੁਖ ਰਖਦਿਆਂ ਹੀ ਆਓਂਦੀ ਨਸਲਾਂ ਲਈ ਆਪਣੀ ਸ਼ਹੀਦੀ ਦੇ ਕੇ ਗੁਰੂ ਤੇਗ ਬਹਾਦਰ ਜੀ ਨੇ ਇਕ ਅਨੋਖੀ ਮਿਸਾਲ ਕਾਇਮ ਕੀਤੀ ਜਿਸ ਤੇ ਸਮੁਚੀ ਮਨੁਖਤਾ ਓਹਨਾ ਦੀ ਦੇਣਦਾਰ ਰਹੇਗੀ ! 


ਜੇ ਹੁਣ ਅਸੀਂ ਇਹਨਾ ਪੰਕਤੀਆਂ ਨੂ, ਆਪਣੇ ਸਾਹਿਤ ਨੂ, ਆਪਣੀ ਸੋਚ ਨੂ ਨਕਾਰ ਦੇਈਏ ਤੇ ਇਹਨਾ ਦਸਮ ਬਾਣੀ ਦੇ ਵਿਰੋਧੀਆਂ ਦੀ ਗੱਲ ਨੂ ਮੰਨ ਲਈਏ ਤੇ ਕਿ ਸਾਡੇ ਕੋਲ ਕੋਈ ਹੋਰ ਪ੍ਰਮਾਣ ਗੁਰੂ ਸਾਹਿਬ ਜੀ ਦੀ ਸ਼ਹੀਦੀ ਬਾਬਤ ਹੈ ? ਨਹੀਂ---ਇਸਦਾ ਜਵਾਬ 'ਨਾ' ਵਿਚ ਹੀ ਹੈ ! ੧੭ ਵੀਂ ਸਦੀ ਦੀ ਕੋਈ ਪ੍ਰਮਾਣਿਕ ਲਿਖਤ ਸਾਡੇ ਕੋਲ ਨਹੀਂ ! ਕਿਸੇ ਹਿੰਦੂ ਨੇ ਇਸ ਸਚ ਨੂ ਕਲਮ ਬੰਦ ਨਹੀਂ ਕੀਤਾ ਪਰ ਹਾਂ ਜੇ ਕਿਸੇ ਮੁਸਲਮਾਨ ਨੇ ਲਿਖਿਆ ਵੀ ਹੈ ਤੇ ਸਿਖਾਂ ਨੂ ਨੀਵਾਂ ਵਿਖਾਓਣ ਲਈ ਨਾ ਕਿ ਗੁਰੂ ਸਾਹਿਬ ਜੀ ਦੇ ਬਲਿਦਾਨ ਦੀ ਸਤੁਤੀ ਕਰਣ ਵਾਸਤੇ?  ਓਹਨਾ ਨੇ ਲਿਖਿਆ ਕਿ, "ਗੁਰੂ ਤੇਗ ਬਹਾਦਰ ਜੀ ਇਕ ਅਯਾਸ਼ ਲੁਟੇਰੇ ਅਤੇ ਬਲਾਤਕਾਰੀ ਸੀ ਜਿਸ ਨੇ ਲਾਹੋਰ ਦੇ ਇਕ ਫ਼ਕ਼ੀਰ ਨਾਲ ਰਲ ਕੇ ਬਾਦਸ਼ਾਹ ਔਰੰਗਜ਼ੇਬ ਦੀ ਇਸਲਾਮਿਕ ਸਲਤਨਤ ਦੇ ਖਿਲਾਫ਼ ਜੰਗ ਛੇੜੀ ! ਲਾਹੋਰ ਦੇ ਲਾਗੇ ਬੜੀ ਭਾਰੀ ਜੰਗ ਹੋਈ ਜਿਸ ਵਿਚ ਉਸ ਨੂ ਜਿੰਦਾ ਫੜ ਲਿਆ ਗਿਆ ਅਤੇ ਲਾਹੋਰ ਵਿਚ ਹੀ ੧੬੭੫ ਵਿਚ ਫਾਂਸੀ ਦੇ ਦਿੱਤੀ ਗਈ ! ਉਸਦੀ ਲਾਸ਼ ਦੇ ਚਾਰ ਟੁਕੜੇ ਕਰਕੇ ਲਾਹੋਰ ਸ਼ਹਿਰ ਦੇ ਚਾਰੇ ਪਾਸੇ ਲਟਕਾ ਦਿੱਤੇ ਗਏ !" ਇਹ ਸਭ ਲਿਖਤਾਂ ੧੬੭੦ ਤੋਂ ੧੬੮੦ ਵਿਚਕਾਰ ਲਿਖੀਆਂ ਗਈਆਂ ! ਇਹਨਾ ਕੱਟੜ ਮੁਸਲਮਾਨ ਲਿਖਾਰੀਆਂ ਨੇ ਜੋ ਭੀ ਲਿਖਿਆ, ਓਹ ਸਿਖੀ ਦੀ ਚੜਦੀ ਕਲਾ ਦੇ ਉਲਟ ਲਿਖਿਆ ! ਹੁਣ ਤੁਸੀਂ ਆਪ ਸੋਚੋ ਕਿ ਦਸਮ ਪਿਤਾ ਦੀ ਬਾਣੀ ਤੋਂ ਇਨਕਾਰੀ ਹੋ ਕੇ ਇਹ ਨਿੰਦਕ ਕਿਸ ਦਾ ਭਲਾ ਕਰ ਰਹੇ ਨੇ, ਸਿਖਾਂ ਦਾ ਕਿ  ਮੁਸਲਮਾਨਾ ਦਾ?
ਅੱਜ ਦੇ ਕੱਟੜ ਹਿੰਦੂ ਵੀ ਆਰ ਐਸ ਐਸ ਅਤੇ ਹੋਰਨਾ ਹਿੰਦੂ ਅੱਤਵਾਦੀ ਸੰਗਠਨਾ ਜਿਵੇਂ ਵਿਸ਼ਵਾ ਹਿੰਦੂ ਪਰਿਸ਼ਦ  ਦੇ ਪ੍ਰਭਾਅ ਹੇਠ ਆ ਕੇ ਸਿਖ ਗੁਰੂਆਂ ਦੇ ਕੀਤੇ ਉਪਕਾਰਾਂ ਨੂ ਭੁੱਲਣ ਦੀ ਗੱਲ ਕਰਦੇ ਨੇ ਜਿਸ ਨਾਲ ਹਿੰਦੂ  ਲੋਕ ਸਿਖੀ ਦੇ ਅਸਰ ਤੋਂ ਦੂਰ ਹੋ ਜਾਣ !
ਜੇ ਗੁਰੂ ਸਾਹਿਬਾਨ ਗ੍ਰਿਹਸਥੀ ਕਰਦੇ ਸੀ , ਤਾਂ ਹੀ ਤੇ ਓਹਨਾ ਦੇ ਘਰ ਔਲਾਦ ਵੀ ਹੋਈਆਂ , ਤੇ ਫਿਰ ਕਾਮ (ਸੈਕਸ) ਤੇ ਗੱਲ ਕਰਨ ਤੇ ਕਿਸੇ ਨੂ ਕੀ ਇਤਰਾਜ਼ ਹੋ ਸਕਦਾ ਹੈ? ਗੁਰੂ ਸਾਹਿਬ ਜੀ ਨੇ ਤੇ ਗੁਰੂ ਗਰੰਥ ਸਾਹਿਬ ਜੀ ਵਿਚ ਵੀ ਲਿਖਿਆ ਹੈ,
ਕਬੀਰ ਜੋ ਗ੍ਰਿਹ ਕਰਹਿ ਤ ਧਰਮ ਕਰ ਨਾਹੀ ਕਰੁ ਬੈਰਾਗ !! ਬੈਰਾਗੀ ਬੰਧਨੁ ਕਰੈ ਤਾ ਕੋ ਬਡੋ ਅਭਾਗ !! ਸਲੋਕ ਕਬੀਰ ਜੀ ਨੰਬਰ ੨੪੨, ਗੁਰੂ ਗਰੰਥ ਸਾਹਿਬ ਜੀ !!   
ਇਸ ਵਾਸਤੇ ਸਿਖੀ ਵਿਚ ਬੈਰਾਗ ਤੇ ਨਹੀਂ ਸਗੋਂ ਗ੍ਰਿਹਸਥੀ ਕਰਣ ਤੇ ਜੋਰ ਦਿੱਤਾ ਗਿਆ ਹੈ ! ਜੇ ਤਿਰੀਆ ਚਰਿਤਰ ਲਿਖੇ ਗਏ ਨੇ ਤਾਂ ਗੁਰੂ ਜੀ ਨੇ ਇਸ ਤੋਂ ਪਹਿਲਾਂ ਹੀ ਲਿਖ ਦਿੱਤਾ ਸੀ "ਚਰਿਤ੍ਰੋਪਖੀਆਨ" ਜਿਸ ਦਾ ਮਤਲਬ ਹੁੰਦਾ, 'ਦੂਜਿਆਂ ਦੇ ਦੱਸੇ ਚਰਿਤਰ ਸੁਣਾਓਣਾ'! ਓਹਨਾ ਨੇ  ਕਿਤੇ ਲਿਖਿਆ ਹੀ ਨਹੀਂ ਕਿ ਇਹ ਓਹਨਾ ਨੇ ਲਿਖੇ ਨੇ? ਫਿਰ ਵੀ ਕੁਝ ਮੂੜ ਸਿਖ ਗੁਰੂ ਜੀ ਦੇ ਸੁਣਾਏ ਇਹਨਾ ਚਰਿਤਰਾਂ ਨੂ ਗੁਰੂ ਜੀ ਦੇ ਆਪਣੇ ਦਸਦੇ ਨੇ? ਇਹਨਾ ਚਰਿਤਰਾਂ ਦੇ ਜੋ ਇਸਤਰੀ ਅਤੇ ਮਰਦ, ਦੋਹਾਂ ਲਈ ਸਾਂਝੇ ਨੇ ! ਗੁਰੂ ਜੀ ਇਹਨਾ ਚਰਿਤਰਾਂ ਨੂ ਸੁਣਾ ਕੇ ਆਪਣੇ ਸਿਖਾਂ ਨੂ ਪੱਕਾ ਕਰਦੇ ਨੇ ਕਿ ਓਹ ਇਹਨਾ ਬੁਰਾਈਆਂ ਤੋਂ ਬਚ ਸਕਣ ਅਤੇ ਆਪਣੇ ਚਰਿਤਰ ਅਤੇ ਕਿਰਦਾਰ ਨੂ ਉੱਚਾ ਰਖਣ ! ਇਹਨਾ ਚਰਿਤਰਾਂ ਰਾਹੀਂ ਗੁਰੂ ਜੀ ਨੇ ਆਪਣੇ ਸਿਖਾਂ ਨੂ ਇਕ ਸੰਦੇਸ਼ ਦਿੱਤਾ ਹੈ ਕਿ ਖਾਲਸਾ ਆਪਣੀ ਘਰ ਵਾਲੀ ਅਤੇ ਘਰ ਵਾਲੇ ਨਾਲ ਹੀ ਰਜ਼ਵਾਂ ਪਿਆਰ ਕਰੇ ਅਤੇ ਗ੍ਰਿਹਸਥ ਕਰਦਾ ਹੋਇਆ ਵਾਹਿਗੁਰੂ ਅਕਾਲ ਪੁਰਖ ਦਾ ਸਿਮਰਨ ਕਰੇ ਜਿਸ ਨਾਲ ਭਗਤੀ ਅਤੇ ਸ਼ਕਤੀ ਦਾ ਸੁਮੇਲ ਖਾਲਸਾ - ਇਹਨਾ ਭੈੜੀ ਆਦਤਾਂ ਤੋ ਬਚਦੇ ਹੋਏ ਸੁਰਖਰੂ  ਆਪਣਾ ਜੀਵਨ ਬਤੀਤ ਕਰੇ ! ਦੂਜੇ ਦੀ ਸੁੰਦਰਤਾ ਤੇ ਮੋਹਿਤ ਨਾ ਹੋਵੇ, 'ਵੇਖ ਪਰਾਇਆਂ  ਚੰਗੀਆਂ   ਮਾਵਾਂ ਧੀਆਂ ਭੈਣਾ ਜਾਣੋ' ! ਇਹੋ ਉਪਦੇਸ ਗੁਰੂ ਸਾਹਿਬ ਜੀ ਨੇ ਬੀਬੀਆਂ ਨੂ ਵੀ ਦਿੱਤਾ ! ਇਸੇ ਵਾਸਤੇ ਹੀ ਤੇ ਗੁਰੂ ਸਾਹਿਬ ਜੀ ਨੇ ਆਪਣੇ ਖਾਲਸੇ ਤੇ ਮਾਣ ਕਰਦੇ ਹੋਏ ਕਿਹਾ ਹੈ---"ਖਾਲਸਾ ਮੇਰੋ ਰੂਪ ਹੈ ਖਾਸ ! ਖਾਲਸੇ ਮੇਂ ਹਓਂ  ਕਰੋਂ ਨਿਵਾਸ !!' 
ਸਿਖਾਂ ਦੇ ਪਹਿਲੇ ਗੁਰੂ --- ਗੁਰੂ ਨਾਨਕ ਦੇਵ ਜੀ ਨੇ ਹੀ ਸਿਖਾਂ ਨੂ ਗ੍ਰਿਹਸਥ ਜੀਵਨ ਜੀਓਣ ਲਈ ਕਿਹਾ ਸੀ ਅਤੇ ਬੈਰਾਗ ਜਾਂ ਸਨਿਆਸ ਨੂ ਨਕਾਰ ਦਿੱਤਾ ਸੀ !, ਓਹਨਾ ਦੇ ਪੁੱਤਰ ਬਾਬਾ ਸ੍ਰੀ ਚੰਦ ਜੀ ਵੀ ਇਕ ਬੈਰਾਗੀ ਉਦਾਸੀ ਸੀ, ਗੁਰੂ ਨਾਨਕ ਦੇਵ ਜੀ ਨੇ ਓਹਨਾ ਨੂ ਵੀ ਗੁਰੁਗੱਦੀ ਤੋਂ ਵਾਂਝੇ ਕਰ ਦਿੱਤਾ ਸੀ! ਸਿਖੀ ਵਿਚ ਗ੍ਰਿਹਸਥੀ ਜੀਵਨ ਜੀਓੰਦੇ ਹੋਇ ਇਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਮਰਨ ਤੇ ਹੀ ਜੋਰ ਦਿੱਤਾ ਹੈ ! ਇਸ ਅਸੂਲ ਨੂ, ਇਸ ਮਰਯਾਦਾ ਨੂ ਬਾਕੀ ਸਾਰੇ ਨੌ ਗੁਰੂ ਸਾਹਿਬਾਨ ਨੇ ਵੀ ਅਪਣਾਇਆ ! ਇਹ ਗੱਲ ਵਖਰੀ ਹੈ ਕਿ ਪਹਿਲੇ ਨੌ ਗੁਰੂ ਸਾਹਿਬਾਨ ਨੇ ਬਾਣੀ ਤੇ ਜਿਆਦਾ ਜੋਰ ਦਿੱਤਾ ਪਰ ਸਮੇ ਅਨੁਸਾਰ ਬਦਲਾਓ ਵੀ ਆਓਂਦੇ ਰਹੇ ਜਿਵੇਂ ਭਗਤੀ ਦੇ ਨਾਲ ਸ਼ਕਤੀ ਦਾ ਸੁਮੇਲ ਵੀ ਹੋਇਆ ਅਤੇ ਹੁਣ ਸਿਖ ਇਹਨਾ ਦੋਵੇਂ ਗੁਣਾ ਤੋ ਭਰਪੂਰ ਹੈ ! ਇਹਨਾ ਲੀਹਾਂ ਤੇ ਚਲਦੇ ਹੋਏ ਦਸਵੇਂ ਪਾਤਸ਼ਾਹ ਜੀ ਨੇ ਬੜੀ ਤਬਦੀਲੀਆਂ ਸਿਖ ਧਰਮ ਵਿਚ ਲਿਆਂਦੀਆਂ  ! ਓਹਨਾ ਤੋਂ ਪਹਿਲਾਂ ਗੁਰੂ ਗਰੰਥ ਸਾਹਿਬ ਜੀ ਤੇ ਸੀ ਪਰ ਗੁਰੂਆਈ ਨਹੀ ਸੀ, ਇਸ ਵਿਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਚੜਾਈ ਗਈ ! ਨਵੇਂ ਰੂਪ ਵਿਚ ਫਿਰ ਤੋਂ ਬੋਲ ਕੇ ਦੁਬਾਰਾ ਲਿਖਵਾਇਆ ਗਿਆ ! ਇਸ ਨਵੇਂ ਸਰੂਪ ਨੂ ਹੀ ਗੁਰੂਗੱਦੀ ਦਿੱਤੀ ਗਈ !    ਇਸ ਨਵੇਂ ਸਰੂਪ ਨੂ ਹੀ ਗੁਰੂਗੱਦੀ ਦਿੱਤੀ ਗਈ !
ਦਸਮ ਗਰੰਥ ਵਿਚ ਇਹਨਾ ਤਿਰੀਆ ਚਰਿਤਰ ਦੇ ਲਿਖੇ ਹੋਣ ਕਰਕੇ ਕਈ ਸਿਖ ਵਿਦਵਾਨ ਇਸਦੇ ਘਰ ਵਿਚ ਪੜੇ ਜਾਣ ਨੂ ਸਵੀਕਾਰ ਨਹੀਂ ਕਰਦੇ ਪਰ ਓਹ ਭੁਲਦੇ ਨੇ ਕਿ ਦਸਮ ਗਰੰਥ ਨਾ ਤੇ ਸਿਖਾਂ ਦਾ ਗੁਰੂ ਹੈ ਅਤੇ ਨਾ ਹੀ ਇਸਦਾ ਅਖੰਡ ਪਾਠ ਘਰਾਂ ਵਿਚ ਕੀਤਾ ਜਾਂਦਾ ਹੈ! ਇਹ ਤੇ ਦਸਮ ਪਾਤਸ਼ਾਹ ਜੀ ਦੀ ਓਹ ਬਾਣੀ ਹੈ ਜੋ ਖਾਲਸੇ ਨੂ ਅਕਾਲ ਪੁਰਖ ਨਾਲ ਜੋੜਦਾ ਅਤੇ ਮੌਤ ਦੇ ਡਰ ਤੋਂ ਪਰੇ ਕਰ ਸਿਰਫ ਵਾਹਿਗੁਰੂ ਜੀ ਦੀ ਓਟ ਵਿਚ ਰਹਿਣ ਦਾ ਉਪਦੇਸ ਦਿੰਦਾ ਹੈ ! ਇਸ ਦੇ ਪਾਠ ਨਾਲ ਮਨੁਖ ਦਾ ਕਿਰਦਾਰ ਉੱਚਾ ਹੁੰਦਾ, ਉਸਨੁ ਗੈਰਤ ਨਾਲ, ਆਪਣੀ ਇਜੱਤ ਨਾਲ ਪਿਆਰ ਹੁੰਦਾ, ਆਪਣੇ ਧਰਮ ਦੀ ਰਾਖੀ ਲਈ ਓਹ ਕਿਸੇ ਵੀ ਬਲਿਦਾਨ ਦੇਣ ਨੂ ਤਿਆਰ ਹੋ ਜਾਂਦਾ---ਇਹ ਕੇਵਲ ਕਾਵ੍ਯ ਰਚਨਾ ਹੀ ਨਹੀਂ ਪਰ ਮਨੁਖ ਨੂ ਜੀਵਨ ਜਾਚ ਸਿਖਾਓਂਦੀ ਹੈ ! ਹਰ ਧਰਮ 'ਜੀਓ ਅਤੇ ਜੀਣ ਦਿਓ' ਦਾ ਪ੍ਰਚਾਰ ਕਰਦਾ ਹੈ ਪਰ ਸਿਖ ਧਰਮ ਇਕ ਇਕੱਲਾ ਧਰਮ ਹੈ ਜੋ ਆਪਣੇ ਸਿਖਾਂ ਨੂ ਮਰਣ ਦੀ ਜਾਚ ਸਿਖਾਓਂਦਾ ਹੈ, ਉਸਦੇ ਮੰਨ ਵਿਚੋਂ ਮੌਤ ਦਾ ਡਰ ਦੂਰ ਕਰਦਾ ਹੈ ! ਜਿਸ ਨੇ ਮੌਤ ਤੇ ਫਤਿਹ ਪਾ ਲਈ---ਜਿੰਦਗੀ ਉਸ ਲਈ ਸੌਖੀ ਹੋ ਗਈ ! ਗੁਰੂ ਗ੍ਰੰਥ ਸਾਹਿਬ ਵਿਚ ਵੀ ਇਹੋ ਲਿਖਿਆ ਹੈ, " ਪਹਿਲਾਂ ਮਰਣ ਕਬੂਲ ਕਰ ਜੀਵਨ ਕੀ ਛੱਡਿ ਆਸਿ !! ਹੋਹੁ ਸਭਨਾ ਕੀ ਰੇਣੁਕਾ ਤਾ ਆਓ ਹਮਾਰੇ ਪਾਸਿ !! ਇਸ ਨੂ ਪੜੋ ਅਤੇ ਕੁਝ ਸਿਖੋ ਪਰ ਇਸਦਾ ਅਖੰਡ ਪਾਠ ਘਰਾਂ ਵਿਚ ਨਹੀਂ ਹੁੰਦਾ, ਪਟਨਾ ਸਾਹਿਬ ਵਿਖੇ ਦਸਮ ਗਰੰਥ ਦਾ ਪ੍ਰਕਾਸ਼ ਹੁੰਦਾ ਅਤੇ ਰੋਜ਼ ਹੁਕਮਨਾਮਾ ਵੀ ਲਿਆ ਜਾਂਦਾ ਜੋ ਗਲਤ ਹੈ ! ਇਸਦਾ ਹੁਕਮਨਾਮਾ ਕਿਸੇ ਕੰਮ ਨਹੀਂ ਆਓਂਦਾ ਕਿਓਂਕਿ ਇਸ ਤੋਂ ਰੋਜ਼ਾਨਾ ਦੀ ਜਿੰਦਗੀ ਵਿਚ ਕੋਈ ਸੇਧ ਨਹੀਂ ਮਿਲਦੀ ਜਿਵੇਂ ਜੇ ਅਸੀਂ ਨਵੇਂ ਘਰ ਵਿਚ ਦਾਖਿਲ ਹੋਣਾ ਹੈ ਜਾਂ ਕਿਸੇ ਨਵੇਂ ਕੰਮ - ਰੋਜ਼ਗਾਰ ਨੂ ਸ਼ੁਰੂ ਕਰਨਾ ਹੈ ਅਤੇ ਵਾਹਿਗੁਰੂ ਤੋਂ ਓਹਨਾ ਦੀ ਕਿਰਪਾ ਲਈ ਅਰਦਾਸ ਕਰਕੇ ਹੁਕਮ ਲੈਣਾ ਹੈ ਤੇ ਇਹ ਹੁਕਮ ਤੇ ਸਿਰਫ ਸ੍ਰੀ ਗੁਰੂ ਗਰੰਥ ਸਾਹਿਬ ਜੀ ਹੀ ਦੇ ਸਕਦੇ ਨੇ - ਉਹੋ ਹਾਜ਼ਿਰ ਨਾਜ਼ਿਰ ਸਿਖਾਂ ਦੇ ਗੁਰੂ ਨੇ, ਹੋਰ ਕੋਈ ਨਹੀਂ ! ਇਸ ਵਾਸਤੇ ਦਸਮ ਗਰੰਥ ਦਾ ਅਖੰਡ ਪਾਠ ਜਾਂ ਇਸਦਾ ਹੁਕਮਨਾਮਾ ਲੈਣਾ ਸਿਰਫ ਮਨਮੱਤ ਹੈ !   
 ਦਸਵੇਂ ਪਾਤਸ਼ਾਹ ਜੀ ਨੇ ਵੀ ਗੁਰਬਾਣੀ ਉਚਾਰੀ ਸੀ ਪਰ ਓਹਨਾ ਇਸ ਨੂ ਇਕ ਅਲਗ ਗਰੰਥ ਵਿਚ ਦਰਜ਼ ਕੀਤੀ ! ਆਪਣੀ ਬਾਣੀ ਨੂ ਓਹਨਾ ਨੇ ਗੁਰੂ ਗਰੰਥ ਸਾਹਿਬ ਜੀ ਵਿਚ ਦਰਜ਼ ਨਹੀਂ ਕੀਤੀ ! ਇਸ ਦੇ ਦੋ ਹੀ ਮੁਖ ਕਾਰਣ ਜਾਪਦੇ ਨੇ; ੧)- ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਬਾਣੀ ਨੂ ਆਪਣੇ ਪਿਤਾ ਅਤੇ ਹੋਰਨਾ ਬਜੁਰਗਾਂ ਦੇ ਬਰਾਬਰ ਨਹੀ ਸੀ ਰਖਣਾ ਚਾਹੁੰਦੇ ਜਾਂ ਇਹ ਕਹਿ ਲਵੋ ਕਿ ਆਪ ਓਹ ਆਪਣੇ ਪਿਓ-ਦਾਦੇ ਦੀ ਬਰਾਬਰੀ ਨਹੀਂ ਸੀ ਕਰਨਾ ਚਾਹੁੰਦੇ, ੨)- ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ (ਦਸਮ ਗਰੰਥ) ਛੰਦਾ ਵਿਚ ਹੈ ਜਦ ਕਿ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਰਾਗਾਂ ਵਿਚ ਹੈ, ਦਸਮ ਗਰੰਥ ਦੀ ਬਾਣੀ ਬੀਰ ਰਸ, ਸ਼ਿੰਗਾਰ ਰਸ, ਇਸਤਰੀ ਅਤੇ ਮਰਦ ਦੇ ਸੰਬੰਧ ਅਤੇ ਗੈਰ ਸਮਾਜਿਕ ਸੰਬੰਧਾਂ ਦੇ ਦੂਸ਼ ਪਰਿਣਾਮ ਦਸਦੀ ਹੈ ਜਿਸ ਤੋਂ ਬਚਣ ਲਈ ਓਹਨਾ ਨੇ ਆਪਣੇ ਸਿਖਾਂ ਨੂ ਸੁਚੇਤ ਕੀਤਾ ਹੈ !
ਆਮ ਤੌਰ ਤੇ ਕੁਝ ਲੋਗਾ ਦੀ ਚਰਿਤ੍ਰੋਪਾਖਯਾਨ ਰਚਨਾ ਬਾਰੇ ਧਾਰਨਾ ਹੈ ਕੀ ਇਸ ਵਿੱਚ ਇਸਤਰੀ ਦੇ ਉਸਾਰੂ ਪੱਖ ਜਿਕਰ ਨਹੀ ਹੈ, ਸਿਰਫ਼ ਉਸਦੇ ਕੁਚਜੇ ਪੱਖ ਨੂੰ ਹੀ ਦਰਸਾਇਆ ਗਿਆ ਹੈ, ਗੁਰਬਾਣੀ ਵਿੱਚ ਕਾਮਣੀ, ਕੁਲਖਣੀ, ਕੁਨਾਰ, ਕੁਚੱਜੀ ਬਾਰੇ ਜਿਕਰ ਹੈ ਅਤੇ ਇਸ ਤਰਾ ਦੀ ਇਸਤਰੀ ਦੇ ਤਿਆਗ ਦਾ ਵਿਧਾਨ ਹੈ।
ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ਸਿਰੀਰਾਗੁ ਕੀ ਵਾਰ: (ਮਹੱਲਾ ੩) ਗੁਰੂ ਗ੍ਰੰਥ ਸਾਹਿਬ - ਅੰਗ ੮੯ !!
" ਸ੍ਰੀ ਦਸ਼ਮ ਗਰੰਥ ="ਅਕ੍ਰਿਤ ਕ੍ਰਿਤ ਕਾਰਣੋ ਅਨਿਤ ਨਿਤ ਹੋਹਿਗੇ ਤਿਆਗਿ ਧਰਮਣੋ ਤ੍ਰੀਅੰ ਕੁਨਾਰਿ ਸਾਧ ਜੋਹਿਗੇ  
ਗੁਰੂ ਸਾਹਿਬ ਨੇ ਇਸਤਰਾ ਦੀਆ ਇਸਤਰੀਆ ਬਾਰੇ ਖੁਲਕੇ ਪਰਦਾ ਚੁਕਿਆ ਤੇ ਸਾਵਧਾਨ ਹੋਣ ਦੀ ਪ੍ਰੇਰਨਾ ਦਿਤੀ, ਪਰ ਕੁਝ ਲੋਕਾ ਨੂੰ ਇਸ ਤਰਾ ਦੀਆ ਇਸਤਰੀਆ ਨਾਲ ਪਿਆਰ/ਮੋਹ ਇਤਨਾ ਹੈ ਉਹ ਇਹਨਾ ਲਈ ਗੁਰੂ ਦੇ ਭੈਅ ਹੀਣ ਕਾਮ ਨਸ਼ੇ ਵਿੱਚ ਕੁਬੋਲ ਬੋਲਣੋ ਨਹੀ ਸੰਗਦੇ।
ਗੁਰੂ ਸਾਹਿਬ ਨੇ ਜੋ ਇਸਤਰੀ ਦੇ ਉਸਾਰੂ ਪੱਖ ਦਾ ਜਿਕਰ ਕੀਤਾ, ਮੇਰਾ ਮਕਸਦ ਸੰਗਤ ਨੂੰ ਉਸ ਤੋ ਜਾਣੂ ਕਰਵਾਉਣਾ ਹੈ, ਇਸਤਰੀ ਨੂੰ ਕਮਜ਼ੋਰ ਤੇ ਦੁਰਬਲ ਮੰਨਿਆ ਗਿਆ ਹੈ। ਪਰ ਦਸਮ ਬਾਣੀ ਵਿੱਚ ਇਸਤ੍ਰੀ ਸ਼ਕਤੀ (ਚੰਡੀ) ਦਾ ਰੂਪ ਧਾਰਦੀ ਹੈ ਤੇ ਸੰਗਰਾਮ ਲਈ ਜੂਝਦੀ ਹੈ।
ਚਰਿਤ੍ਰੋਪਾਖਯਾਨ ਵਿੱਚ ਵੀ ਬਹਾਦਰ ਤੇ ਦਲੇਰ ਇਸਤ੍ਰੀਆਂ ਦੀ ਘਾਟ ਨਹੀ
ਕਾਦਿਰ ਦੀ ਖੂਬਸੂਰਤੀ ਦੇ ਵਰਣਨ, ਇਸ ਵਿਚ ਦੇਵੀ ਦੇਵਤਿਆਂ ਦਾ ਬਖਾਨ ਹੈ, ਓਹਨਾ ਦੀ ਬਹਾਦਰੀ ਦਾ ਵੀ ਖੁਲ ਕੇ ਵਰਣਨ ਕੀਤਾ ਹੈ ਪਰ ਇਹ ਗੁਰੂ ਜੀ ਨੇ ਮੁਰਦਾ ਹਿੰਦੂ ਕੌਮ ਵਿਚ ਇਕ ਨਵੀਂ ਰੂਹ ਫੂਕਣ ਲਈ ਲਿਖੀਆਂ ਸੀ ਕਿ ਓਹਨਾ ਦੇ ਪੁਰਖੇ ਕਿੱਡੇ ਵੱਡੇ ਬਹਾਦਰ ਸੀ ਪਰ ਹੁਣ ਇਹੋ ਹਿੰਦੂ ਆਪਣੀ ਧੀ ਭੈਣ ਦੇ ਮੁਸਲਮਾਨਾ ਵੱਲੋਂ ਚੁਕੇ ਜਾਣ ਤੇ ਵੀ ਕੁਝ ਨਹੀਂ ਸੀ ਬੋਲਦੇ, ਰਾਜਸਥਾਨ ਦੇ ਰਜਵਾੜੇ ਹਿੰਦੂ ਤੇ ਆਪ ਹੀ ਮੁਸਲਮਾਨਾ ਨੂ ਆਪਣੀ ਧੀ ਭੈਣ ਦਾ ਡੋਲਾ ਦੇਣ ਵਿਚ ਖੁਸ਼ੀ ਮਸੂਸ ਕਰਦੇ ਸੀ, ਹਿੰਦੂ ਜੰਗ ਤੋਂ ਡਰਦੇ ਸੀ, ਤਲਵਾਰ ਚੁਕਣ ਤੋਂ ਡਰ ਲਗਦਾ ਸੀ, ਖੂਨ ਵੇਖ ਕੇ ਉਲਟੀ ਕਰਦੇ ਸੀ, ਓਹਨਾ ਦੀ ਗੈਰਤ ਮੁੱਕ ਚੁਕੀ ਸੀ ! ਸਦੀਆਂ ਦੀ ਗੁਲਾਮੀ ਓਹਨਾ ਵਿਚ ਵੱਸ ਗਈ ਸੀ ! ਕਿਸੇ ਧਾੜਵੀ ਨੂ ਜੁਆਬ ਦੇਣਾ ਤੇ ਦੂਰ, ਨਜਰ ਚੁੱਕ ਕੇ ਵੇਖਣ ਦੀ ਹਿਮ੍ਮਤ ਨਹੀਂ ਸੀ ! ਬਾਹਮਣ ਵਾਦ ਨੇ ਵੀ ਓਹਨਾ ਨੂ ਕਾਇਰ ਬਣਾ ਦਿੱਤਾ ਸੀ ਤੇ ਦੇਵੀ ਪੂਜਾ ਤੇ ਜੋਰ ਸੀ ਅਤੇ ਲੋਕੀ ਅਖਾਂ ਮੂਂਦ ਕੇ ਭਜਨ ਕਰਦੇ ਸੀ ਕਿ ਦੇਵੀ ਆਵੇਗੀ ਤੇ ਓਹਨਾ ਦੇ ਕਸ਼ਟ ਦੂਰ ਕਰੇਗੀ, ਓਹਨਾ ਦੇ ਦੁਸ਼ਮਨ ਨੂ ਮਾਰ ਮੁਕਾਵੇਗੀ ਪਰ ਇਹ ਕਿਵੇਂ ਹੋ ਸਕਦਾ ਸੀ? ਇਸ ਨੂ ਗੁਰੂ ਸਾਹਿਬ ਜੀ ਨੇ ਨੈਨਾ ਦੇਵੀ ਵਿਚ ਪਰਤਖ ਕਰ ਵਿਖਾਇਆ ! ਦੇਵੀ ਤੇ ਪ੍ਰਗੱਟ ਹੋਈ ਨਹੀਂ ਪਰ ਲੋਕਾਂ ਨੂ ਜਾਗਰਿਤ ਕਰ ਦਿੱਤਾ ਕਿ ਆਪਣੀ ਰਖਿਆ ਖੁਦ ਕਰੋ ਅਤੇ ਕਿਰਪਾਨ ---ਇਹੋ ਹੀ ਸ਼ਕਤੀ ਹੈ, ਇੰਜ ਲੋਕਾਂ ਦੇ ਭਰਮ ਦੂਰ ਹੋਇ ਅਤੇ ਗੁਰੂ ਸਾਹਿਬ ਜੀ ਨੂ ਵੱਡੀ ਕਾਮਯਾਬੀ ਮਿਲੀ ਜਿਸ ਨਾਲ ਅਗਲੇ ਸਾਲ ਵਿਸਾਖੀ ਵਿਚ ਓਹ ਖਾਲਸਾ ਸੱਜ ਗਏ !
ਕਰੀਬਨ ੪ ਕੁ ਸਾਲ ਪਹਿਲਾਂ ਸ਼ਾਇਦ ੨੦੦੮ ਵਿਚ ਸੰਤ ਸਮਾਜ ਦੇ ਕੁਝ ਬੰਦੇ ਇੰਦਰ ਘੱਗਾ ਨੂ ਮਿਲਣ ਗਏ ਕਿਓਂਕਿ ਉਸਨੇ ਬਚਿਤਰ ਨਾਟਕ ਤੇ ਉਂਗਲ ਚੁਕੀ ਸੀ ਅਤੇ ਪੰਥ ਵਿਚ ਕਾਫੀ ਰੌਲਾ ਪੈ ਗਿਆ ਸੀ! (ਓਦੋਂ ਤਕ ਲੋਕਾਂ ਨੂ ਇਕ ਸੱਚਾਈ ਦਾ ਪਤਾ ਨਹੀ ਸੀ ਕਿ ਮਿਸ਼ਨਰੀ ਕਾਲੇਜ ਤੋ ਗੁਰਬਾਣੀ ਦੀ ਪੜ੍ਹਾਈ ਪੂਰੀ ਕਰਕੇ ਬਾਹਰ ਆਓਣ ਵਾਲੇ ਵਿਦਿਆਰਥੀਆਂ ਨੂ ਪ੍ਰੋਫ਼ੇਸਰ ਦੀ ਡਿਗਰੀ ਦਿੰਦੇ ਨੇ ਅਤੇ ਇਸੇ ਕਰਕੇ ਇੰਦਰ ਘਗਾ, ਜਾਂ ਦਰਸ਼ਨ ਸਿੰਘ ਜਿਹੇ ਬੰਦੇ ਆਪਣੇ ਨਾਓ ਨਾਲ ਪ੍ਰੋਫ਼ੇਸਰ ਲਿਖਦੇ ਨੇ) ਮੈਂ ਓਹ ਵੀਡੀਓ ਆਪ ਵੀ ਵੇਖੀ ਸੀ ਜਿਸ ਦਾ ਕੁਲ ਸਮਾ ੫੯ ਮਿੰਟ ਦਾ ਸੀ! ਇਸ ਵੀਡੀਓ ਵਿਚ ਘੱਗਾ ਜੀ ਨੇ ਦਸਵੇਂ ਪਾਤਸ਼ਾਹ ਲਿਖਤ ਬਚਿਤਰ ਨਾਟਕ ਤੇ ਉਂਗਲ ਚੁਕੀ ਸੀ ਅਤੇ ਤਿਨ ਸਵਾਲ ਕੀਤੇ ਸੀ ਜਿਹੜੇ ਸੰਤ ਸਮਾਜ ਦੇ ਆਗੂਆਂ ਨੇ ਸੁਣੇ ਅਤੇ ਫਿਰ ਗਲ ਕਰਾਂਗੇ - ਕਹਿ ਕੇ ਆ ਗਏ ਸੀ ! ਓਹ ਸਵਾਲ ਸੀ---
੧) ਭੰਗਾਣੀ ਦੀ ਜੰਗ ਵਿਚ ਮਾਤਾ ਵੀਰੋ ਜੀ ਦੇ ਦੋ ਪੁਤਰ ਸ਼ਹੀਦ ਹੋਏ ਸੀ, ਜਿਹਨਾ ਦੇ ਨਾਓ ਬੜੇ ਸਤਿਕਾਰ ਨਾਲ ਗੁਰੂ ਸਾਹਿਬ ਜੀ ਨੇ ਇਸ ਬਚਿਤਰ ਨਾਟਕ ਵਿਚ ਲਿਖੇ ਨੇ ਪਰ ,
੨)- ਪੀਰ ਬੁਧੂ ਸ਼ਾਹ ਜਿਸਨੇ ਆਪਣੇ ੭੦੦ ਮੁਰੀਦ  ਅਤੇ ਚਾਰ ਪੁਤਰਾਂ ਨੂ ਨਾਲ ਲੈ ਕੇ ਜੰਗ ਵਿਚ ਗੁਰੂ ਸਾਹਿਬ ਜੀ ਦੀ ਮਦਦ ਕੀਤੀ, ਜਿਸ ਦੇ ਚਾਰ ਪੁਤਰ ਸ਼ਹੀਦ ਹੋ ਗਏ ਸੀ--ਓਹਨਾ ਦਾ ਨਾ ਤੇ ਨਾਓ ਹੀ ਲੀਤਾ ਅਤੇ ਨਾ ਹੀ ਪੀਰ ਜੀ ਦੀ ਸ਼ੁਕਰਾਨਾ ਅਦਾ ਕੀਤਾ,
੩)- ਗੁਰੂ ਸਾਹਿਬ ਆਪ ਗੁਰੂ ਹੁੰਦੇ ਹੋਏ ਇਹ ਪੰਕਤਿ ਕਿਵੇਂ ਲਿਖ ਸਕਦੇ ਨੇ, " ਲਿੰਗ ਬਿਨਾ ਕੀਨੋ ਸਬ ਰਾਜਾ !!"
ਤੇ ਇਸ ਤੋਂ ਬਾਅਦ ਕੁਝ ਮੂਰਖਾਂ ਨੇ ਆਪਣੀ ਚੌਧਰ ਵਿਖਾਓਣ ਵਾਸਤੇ ਇਕ ਪੁਲਾਂਘ ਹੋਰ ਪੁੱਟ ਕੇ ਸਾਰੇ ਦਸਮ ਗਰੰਥ ਨੂ ਹੀ ਨਕਾਰ ਦਿੱਤਾ ਜਿਹਨਾ ਵਿਚੋਂ ਗੁਰ੍ਬ੍ਕ੍ਸ ਸਿੰਘ (ਕਾਲਾ ਅਫਗਾਨਾ) ਅਤੇ ਰਾਗੀ ਦਰਸ਼ਨ ਇੰਘ ਦਾ ਨਾਮ ਸਭ ਤੋਂ ਉਪਰ ਹੈ !ਪਰ ਸਭ ਤੋਂ ਪਹਿਲਾਂ ਅਸੀਂ ਘਗਾ ਜੀ ਦੇ ਇਹਨਾ ਤਿਨ ਸੁਆਲਾਂ ਦੇ ਜੁਆਬ ਦਿੰਦੇ ਹਾਂ!   
ਜੁਆਬ, ਸੁਆਲ ਨੰਬਰ ਇਕ ਅਤੇ ਦੋ ਦਾ; 
ਬਚਿਤਰ ਨਾਟਕ ਦੇ ਅਠਵੇਂ ਅਧਿਆਇ ਵਿਚ ਭੰਗਾਣੀ ਦੇ ਯੁਧ ਦਾ ਵਿਸਤ੍ਰਿਤ ਵਰਣਨ ਹੈ ! ਪਹਾੜੀ ਰਾਜਿਆਂ ਦੀਆਂ ਚਾਲਾਂ ਦਾ ਸਜੀਵ ਵਰਣਨ ਕਰਦੀਆਂ ਯੁਧ ਕਲਾ ਦੀ ਮਿਸਾਲ ਕਾਇਮ ਕੀਤੀ ਹੈ ! ਗਰੂ ਸ਼ਾਂਤੀ-ਪ੍ਰਿਯ ਸਨ ਪਰ ਗਲ ਪਏ ਦੁਸ਼ਮਨ ਨੂ ਲਾਹੁਣਾ ਓਹਨਾ ਨੂ ਆਓਂਦਾ ਸੀ ! ਅਖੀਰ ਜਿਤ ਸਤਿਗੁਰੁ ਜੀ ਦੀ ਹੀ ਹੋਈ ! 
ਭਾਈ ਸੰਗੋ ਸ਼ਾਹ ਜੀ, ਗੁਰੂ ਗੋਬਿੰਦ ਸਿੰਘ ਜੀ ਦੀ ਭੂਆ ਦੇ ਪੁੱਤਰ ਸਨ, ਇਹ ਭਾਈ ਸਾਧੂ ਜੀ ਅਤੇ ਵੀਰੋ ਜੀ ਦੇ ਪੁੱਤਰ ਸਨ, (ਬੀਬੀ ਵੀਰੋ ਜੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੁਤਰੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੱਡੀ ਭੈਣ ਸੀ, ਇਹ ਮੱਲਾਂ ਦੇ ਖੋਸਿਆ ਖਤ੍ਰੀ ਪਰਿਵਾਰ ਵਿਚ ਵਿਆਹੀ ਸੀ ਜਿਸ ਨੂ ਹੁਣ ਫਰੀਦਕੋਟ ਕਹਿੰਦੇ ਨੇ) ਅਤੇ ਇਹਨਾ ਨੇ ਆਪਣੇ ਚਾਰ ਹੋਰ ਭਰਾਵਾਂ ਨਾਲ ਰਲ ਕੇ ਭੰਗਾਣੀ ਦੇ ਯੁਧ ਵਿਚ ਬੜੀ ਦਿਲੇਰੀ ਵਿਖਾਓਂਦੇ  ਹੋਵ ਆਪਣੇ ਦੂਜੇ ਭਰਾ ਜੀਤ ਮੱਲ ਨਾਲ ਸ਼ਹੀਦੀ ਪ੍ਰਾਪਤ ਕੀਤੀ ਸੀ ! ਇਸ ਜੰਗ ਅਤੇ ਇਹਨਾ ਦੀ ਦਿਲੇਰੀ ਵੇਖ ਕੇ ਗੁਰੂ ਸਾਹਿਬ ਜੀ ਨੇ ਭਾਈ ਸੰਗੋ ਸ਼ਾਹ ਜੀ ਨੂ ਸੰਗ੍ਰਾਮ ਸ਼ਾਹ ਕਹਿ ਕੇ ਸਤਿਕਾਰਿਆ ਹੈ ! ਬਚਿਤਰ ਨਾਟਕ ਦੇ ਅਠਵੇਂ ਅਧਿਆਇ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਤੋਂ ਇੰਜ ਲਿਖਿਆ ਹੈ :-

ਦੋਹਰਾ ਮਾਰਿ ਨਜਾਬਤ ਖਾਨ ਕੋ ਸੰਗੋ ਜੁਝੈ ਜੁਝਾਰ ਹਾ ਹਾ ਇਹ ਲੋਕੈ ਭਇਓ ਸੁਰਗ ਲੋਕ ਜੈਕਾਰ ੨੩
ਨਜਾਬਤ ਖਾਨ ਨੂ ਮਾਰ ਕੇ ਬਹਾਦਰ ਸੰਗੋ ਸ਼ਾਹ ਜ਼ਮੀਨ ਤੇ ਡਿਗ ਪਿਆ ! ਉਸਦੀ ਸ਼ਹੀਦੀ ਤੇ ਇਸ ਮਾਤ ਲੋਕ ਵਿਚ ਦੁਖ ਛਾ ਗਿਆ ਅਤੇ ਸੁਰਗ ਲੋਕ ਵਿਚ ਦੇਵਤਿਆਂ ਨੇ ਖੁਸ਼ੀ ਮਨਾਈ , ਗੁਰੂ ਗੋਬਿੰਦ ਸਿੰਘ ਜੀ ਨੂ ਸੰਗੋ ਸ਼ਾਹ ਤੇ ਬਹੁਤ ਮਾਣ ਸੀ ਪਰ ਓਹ ਸ਼ਹੀਦੀ ਵੇਖ ਕੇ ਵਿਰਾਗ ਵਿਚ ਆ ਗਏ  ਅਤੇ ਇਹ ਦੋਹਰਾ ਲਿਖਿਆ ॥੨੩॥


ਭੁਜੰਗ ਪ੍ਰਯਾਤ ਛੰਦ

ਲਖੇ ਸਾਹ ਸੰਗ੍ਰਾਮ ਜੁਝੇ ਜੁਝਾਰੰ ਤਵੰ ਕੀਟ ਬਾਣੰ ਕਮਾਣੰ ਸੰਭਾਰੰ ਹਨਿਯੋ ਏਕ ਖਾਨੰ ਖਿਆਲੰ ਖਤੰਗੰ ਡਸਿਯੋ ਸਤ੍ਰੁ ਕੋ ਜਾਨੁ ਸਯਾਮੰ ਭੁਜੰਗੰ ੨੪
 ਜਦੋਂ ਗੁਰੂ ਜੀ ਨੇ ਸੰਗੋ ਸ਼ਾਹ ਨੂ ਜੰਗ ਵਿਚ ਬਹਾਦਰੀ ਨਾਲ ਲੜਦੀਆਂ ਅਤੇ ਜ਼ਮੀਨ ਤੇ ਡਿਗਦੇ ਵੇਖਿਆ ਤਾ ਗੁਰੂ ਜੀ ਨੇ ਤਕ ਕੇ ਇਕ ਤੀਰ ਇਕ ਖਾਨ ਵਲ ਮਾਰਿਆ, ਓਹ ਤੀਰ ਇੰਜ ਉਸ ਖਾਨ ਨੂ ਲਗਾ ਜਿਵੇਂ ਕੋਈ ਸੱਪ ਦੁਸ਼ਮਨ ਨੂ ਡੰਗਦਾ ਹੈ ਅਤੇ ਓਹ ਖਾਨ ਉਸੇ ਵੇਲੇ ਮਰ ਕੇ ਜ਼ਮੀਨ ਤੇ ਡਿਗ ਪਿਆ !! ੨੪ !!
ਹੁਣ ਪੀਰ ਬੁਧੂ ਸ਼ਾਹ ਜੀ ਲਈ ਗੁਰੂ ਜੀ ਨੇ ਕਿਓਂ ਕੁਝ ਨਹੀ ਲਿਖਿਆ - ਇਹ ਤੇ ਓਹਨਾ ਨੂ ਹੀ ਪਤਾ ਹੋਵੇਗਾ ਪਰ ਭੰਗਾਣੀ ਦੇ ਯੁਧ ਤੋਂ ਬਾਦ ਜਦੋਂ ਗੁਰੂ ਸਾਹਿਬ ਪਾਓਂਟਾ ਸਾਹਿਬ ਵਿਚ ਸੀ ਅਤੇ ਇਕ ਦਿਨ ਆਪਣੇ ਕੇਸ ਸਵਾਰ ਰਹੇ ਸੀ, ਕੇਸਾਂ ਵਿਚ ਕੰਘਾ ਕਰ ਰਹੇ ਸੀ ਤੇ ਪੀਰ ਬੁਧੂ ਸ਼ਾਹ ਜੀ ਓਹਨਾ ਨੂ ਮਿਲਣ ਆਏ ! ਗੁਰੂ ਸਾਹਿਬ ਜੀ ਨੂ ਕੰਘਾ ਕਰਦੀਆਂ ਵੇਖ ਕੇ ਓਹ ਖਲੋਤੇ ਰਹੇ ! ਗੁਰੂ ਸਾਹਿਬ ਨੇ ਓਹਨਾ ਨੂ ਵੇਖਿਆ ਅਤੇ ਪੁਛਿਆ ਕਿ ਯੁਧ ਤੇ ਖਤਮ ਹੋ ਗਿਆ ਹੈ ਅਤ ਤੁਸੀਂ ਬੜੀ ਮਦਦ ਕੀਤੀ ਹੈ, ਤੇ ਦੱਸੋ ਤੁਸਾਂ ਨੂ ਕੀ ਚਾਹਿਦਾ ਹੈ? ਤਾ ਪੀਰ ਬੁਧੂ ਸ਼ਾਹ ਜੀ ਨੇ ਦਸਮੇਸ਼ ਪਿਤਾ ਨੂ ਕਿਹਾ ਕਿ, ' ਸੱਚੇ ਪਾਤਸ਼ਾਹ, ਤੁਹਾਡਾ ਦਿੱਤਾ ਸਭ ਕੁਝ ਹੈ ਪਰ ਜੇ ਤੁਠੇ ਹੋ ਤੇ ਆਪਣਾ ਇਹ ਕੰਘਾ ਕੇਸਾਂ ਸਮੇਤ ਮੈਨੂ ਦੇ ਦਿਓ !ਇਹ ਗਲ ਕੋਈ ਛੋਟੀ ਨਹੀਂ ਹੈ ਕਿ ਪੀਰ ਬੁਧੂ ਸ਼ਾਹ ਜੋ ਗੁਰੂ ਸਾਹਿਬ ਜੀ ਦੀ ਇਲਾਹੀ ਤਾਕ਼ਤ ਅਤੇ ਰੱਬ ਨਾਲ ਓਹਨਾ ਦੀ ਸਾਂਝ ਤੋਂ ਵਾਕਿਫ਼ ਸੀ, ਨੇ ਆਪਣੇ ੪ ਪੁੱਤਰ ਅਤੇ ਮੁਰੀਦ ਸ਼ਹੀਦ ਕਰਵਾ ਕੇ ਵੀ ਇਨਾਮ ਵਜੋਂ ਸਿਰਫ ਕੰਘਾ ਹੀ ਮੰਗਿਆ? ਗੁਰੂ ਸਾਹਿਬ ਜੀ ਜਾਣੀ ਜਾਣ ਸਨ ਅਤੇ ਓਹਨਾ ਨੇ ਹੱਸ ਕੇ ਆਪਣਾ ਕੰਘਾ ਓਹਨਾ ਨੂ ਦੇ ਦਿੱਤਾ! ਇਸ ਸਥਾਨ ਦੀ ਯਾਦ ਅਜੇ ਵੀ ਪਾਓਂਟਾ ਸਾਹਿਬ ਵਿਚ ਬਣੀ ਹੋਈ ਹੈ ! ਫਿਰ ਵੀ ਇਕ ਗਲ ਤੇ ਹੈ ਕਿ ਜੰਗ ਵਿਚ ਹਜ਼ਾਰਾਂ ਲੋਕੀ ਲੜਦੇ ਪਰ ਹਰ ਇਕ ਦੀ ਮਹਿਮਾ ਤੇ ਬਖਾਨ ਨਹੀਂ ਕੀਤੀ ਜਾ ਸਕਦੀ, ਅੱਜ ਵੀ ਸਰਕਾਰ ਪਰਮਵੀਰ ਚੱਕਰ ਹਰ ਜੁਝਾਰੂ ਨੂ ਨਹੀਂ ਦਿੰਦੀ ਹੈ ! ਸੋ ਦਸਮੇਸ਼ ਦੀਆਂ ਦਸਮੇਸ਼ ਹੀ ਜਾਣੇ !  
ਸੁਆਲ ਨੰਬਰ ਤਿਨ ਦਾ ਜੁਆਬ :-
ਸਿੰਘ ਬ੍ਰਦਰਜ਼ ਵੱਲੋਂ ਛਾਪੀ ਗਈ ਹਰਿੰਦਰ ਸਿੰਘ ਮਹਿਬੂਬ ਦੀ ਪੁਸਤਕ ‘ਸਹਿਜੇ ਰਚਿਓ ਖਾਲਸਾ’ ਦੇ ਪੰਨਾਂ ੧੦੭੮ ਉਪਰ ਉਹ ਲਿਖਦੇ ਹਨ-- ‘ਬਚਿਤ੍ਰ ਨਾਟਕ’ ਵਿਚ ‘ਲਿੰਗ ਬਿਨਾ ਕੀਨੇ ਸਭ ਰਾਜਾ’ ਵਰਗੀ ਅਸ਼ਲੀਲ ਅਣਸਾਹਿਤਿੱਕਤਾ ਦਾ ਪ੍ਰਯੋਗ ਕਰਦਿਆਂ ਸੁੰਨਤ ਦਾ ਤ੍ਰਿਸਕਾਰ ਕੀਤਾ ਗਿਆ ਹੈ; ਪਰ ਗੁਰੂ ਨਾਨਕ ਸਾਹਿਬ ਨੇ ‘ਮਾਝ ਕੀ ਵਾਰ’ ਵਿਚ ਸੁੰਨਤ ਨੂੰ ਵੱਡੇ ਅਦਬ ਨਾਲ ਬਿਆਨ ਕੀਤਾ ਹੈ। ਇਕ ਸੂਫੀ ਚਿੰਤਕ ਵਾਂਗ ਉਨ੍ਹਾਂ ਨੇ ਸੁੰਨਤ ਨੂੰ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਕੀਤੀ ਹੈ:
-ਸਲੋਕ ਮ:੧॥ ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਾਲ ਕੁਰਾਣਸਰਮ ਸੁੰਨਤਿ ਸੀਲ ਰੋਜਾ ਹੋਹੁ ਮੁਸਲਮਾਨ॥..(ਅੰਗ ੧੪੦)  
ਜੇ ‘ਬਚਿਤ੍ਰ ਨਾਟਕ’ ਦਸਮ ਪਾਤਸ਼ਾਹ ਦੀ ਰਚਨਾ ਹੁੰਦੀ, ਤਾਂ ਉਹ ਸੁੰਨਤ ਨੂੰ ਗੈਰ ਕੁਦਰਤੀ ਅਤੇ ਅਨਪੜ੍ਹਾਂ ਵਰਗੇ ਅੰਦਾਜ਼ ਵਿਚ ਰੱਦ ਨ ਕਰਦੇ। ਜੇ ਕਿਸੇ ਧਾਰਮਿਕ ਕਰਮ-ਕਾਂਡ ਨੂੰ ਮ੍ਰਿਤ ਰਸਮਾਂ ਦੀ ਸੂਚੀ ਵਿਚ ਸ਼ਾਮਲ ਕਰਨਾਂ ਵੀ ਪਵੇ, ਤਾਂ ਉਸਨੂੰ ਰੱਦ ਕਰਨ ਦਾ ਤਰੀਕਾ ਗਾਲ੍ਹੀਆਂ ਵਾਲੀ ਭਾਸ਼ਾ ਵਰਤਣਾ ਠੀਕ ਨਹੀਂ ਹੁੰਦਾ।
ਪਰ ਦੇਖੋ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਵਿਚ ਉਹ ਪੰ:੧੦੬੬ ਉਪਰ ‘ਲਿੰਗ’ ਸ਼ਬਦ ਦਾ ਵਿਸਥਾਰ ਸਹਿਤ ਖੁਲਾਸਾ ਕਰਦੇ ਹਨ-- ਸੰ. ਧਾ-ਜਾਣਾ, ਗਲੇ ਲਾਉਣਾ, ਰੰਗ ਲਾਉਣਾ, ਚਿੰਨ੍ਹ ਕਰਨਾ.੨ ਸੰਗਯਾ-ਚਿੰਨ੍ਹ. ਨਸ਼ਾਨ.੩ ਅਨੁਮਾਨ ਨੂੰ ਸਿੱਧ ਕਰਨ ਵਾਲਾ ਹੇਤੁ.੪ ਜਨਨੇਂਦ੍ਰਿਯ.ਪੁਰਸ਼ ਦਾ ਖਾਸ ਚਿੰਨ੍ਹ.੫ ਲਿੰਗ-ਰੂਪ ਸ਼ਿਵ ਦਾ ਚਿੰਨ੍ਹ. ਪੁਰਾਣਾ ਵਿਚ ਪ੍ਰਧਾਨ ਬਾਰਾਂ ਲਿੰਗ ਹਨ. ਦੇਖੋ ਦੁਆਦਸ ਸਿਲਾ.੬…,੭…,੮…੯ ਧਰਮ ਦਾ ਚਿੰਨ੍ਹ. ਮਜ੍ਹਬੀ ਲਿਬਾਸ. ਭੇਖ ਦੇ ਨਿਸ਼ਾਨ. ‘ਲਿੰਗ ਬਿਨਾ ਕੀਨੇ ਸਭ ਰਾਜਾ’ (ਵਿਚਿਤ੍ਰ) ਪੈਗੰਬਰ ਮੁਹੰਮਦ ਨੇ, ਜਿਤਨੇ ਰਾਜਾ (ਪ੍ਰਤਾਪੀ ਲੋਕ) ਸਨ, ਸਭ ਦੇ ਧਾਰਮਿਕ ਚਿੰਨ੍ਹ ਮਿਟਾ ਕੇ ਇਸਲਾਮ ਵਿਚ ਲੈ ਆਂਦੇ. ਲਿੰਗ ਬਿਨਾ ਦਾ ਅਰਥ ਸੁੰਨਤ ਸਹਿਤ ਭੀ ਹੈ, ਅਰਥਾਤ-ਲਿੰਗ ਦੇ ਆਵਰਣ-ਰੂਪ ਮਾਸ ਬਿਨਾ. ਪਰ ਇਤਹਾਸ ਤੋਂ ਪਤਾ ਲੱਗਦਾ ਹੈ ਕਿ ਸੁੰਨਤ ਮੁਹੰਮਦ ਸਾਹਿਬ ਨੇ ਨਹੀਂ ਚਲਾਈ, ਇਹ ਰਸਮ ਇਬਰਾਹੀਮ ਤੋਂ ਚੱਲੀ ਹੈ. ਦੇਖੋ ਇਬਰਾਹੀਮ ਅਤੇ ਸੁੰਨਤ.



ਗੁਰੂ ਨਾਨਕ ਦੇਵ ਜੀ ਨੇ ਜਨੇਊ ਨੂੰ ਭੀ-- ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ਵੱਡੇ ਅਦਬ ਨਾਲ ਬਿਆਨ ਕਰਕੇ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਕੀਤੀ ਹੈ ਯਾ ਨਹੀਂ, ਕਹਿ ਨਹੀਂ ਸਕਦੇ, ਪਰ ਇਕ ਗੱਲ ਦਾ ਜ਼ਰੂਰ ਪਤਾ ਲੱਗ ਜਾਂਦਾ ਹੈ ਕਿ ਉਹ ਨਾ ਤਾਂ ਜਨੇਊ ਦਾ ਅਦਬ ਕਰਦੇ ਹਨ ਤੇ ਨਾ ਹੀ ਜਨੇਊ ਦੇ ਹੱਕ ਦੀ ਗੱਲ ਕਰਦੇ ਹਨ

ਭਗਤ ਕਬੀਰ ਜੀ ਜਦੋਂ--ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ ॥ ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ  ਲਿਖਦੇ ਹਨ ਤਾਂ ਮੈਨੂੰ ਨਹੀਂ ਸਮਝ ਆਉਂਦੀ ਕਿ ਉਹ ਵੱਡੇ ਅਦਬ ਨਾਲ ਬਿਆਨ ਕਰਕੇ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਕਰਦੇ ਹਨ ਯਾ ਨਹੀਂ। ਪਰ ਇਕ ਗੱਲ ਦਾ ਜ਼ਰੂਰ ਪਤਾ ਲੱਗ ਜਾਂਦਾ ਹੈ ਕਿ ਉਹ ਨਾ ਤਾਂ ਸੁੰਨਤ ਦਾ ਅਦਬ ਕਰਦੇ ਹਨ ਤੇ ਨਾ ਹੀ ਦੇ ਸੁੰਨਤ ਦੇ ਹੱਕ ਦੀ ਗੱਲ ਕਰਦੇ ਹਨਪਰ ਇਸ ਸਬਦ ਤੋਂ ਕਬੀਰ ਸਾਹਿਬ ਦਾ ਸੁੰਨਤ ਕਰਵਾਓਣ ਤੋਂ ਇਨਕਾਰੀ ਹੋਣਾ (ਨਕਾਰ ਦੇਣਾ) ਜਰੂਰ ਪਤਾ ਚਲਦਾ ਹੈ !



ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਮੁਸਲਮਾਨੀ ਸ਼ਰੀਅਤ ਬਾਰੇ ਖੁਲਾਸਾ ਕਰਦੇ ਹੋਏ ਲਿਖ ਦਿੱਤਾ ਹੈ-- ਸਭੇ ਵਖਤ ਸਭੇ ਕਰਿ ਵੇਲਾਖਾਲਕੁ ਯਾਦਿ ਦਿਲੈ ਮਹਿ ਮਉਲਾਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ ਕਿ ਜਤ ਧਾਰਨ ਕਰਨਾ ਹੀ ਅਸਲ ਸੁੰਨਤ ਹੈ। ਇਥੇ ਮੁਸਲਮਾਨੀ ਅਦਬ ਨੂੰ ਮੁੱਖ ਰੱਖਿਆ ਗਿਆ ਕਿ ਨਹੀਂ, ਮੈਨੂੰ ਸਮਝ ਨਹੀਂ, ਪਰ ਇਥੇ ਭੀ ਸੁੰਨਤ ਦਾ ਖੰਡਨ ਹੈ ਅਤੇ ਸੁੰਨਤ ਦੇ ਹੱਕ ਦੀ ਗੱਲ ਨਹੀਂ ਕਰਦੇ ਹਨ। ਜੇ ਅਦਬ ਨੂੰ ਹੀ ਮੁੱਖ ਰੱਖਣਾ ਹੈ ਤਾਂ ਕਿਸੇ ਵਿਚਾਰਧਾਰਾ ਦਾ ਖੰਡਨ ਹੋ ਹੀ ਨਹੀਂ ਸਕਦਾ



ਹੁਣ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਵਿਚ- ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍‍ਆਰਿ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ॥ ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ॥ ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ਲਿਖਿਆ, ਤਾਂ ਰਾਮ ਰਾਇ ਜੀ ਨੂੰ ਭੁਲੇਖਾ ਪੈ ਗਿਆ ਕਿ ਇਸ ਮੁਸਲਮਾਨੀ ਰੀਤ ਪ੍ਰਤੀ ਵੱਡੇ ਅਦਬ ਨਾਲ ਬਿਆਨ ਕਰਕੇ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਨਹੀਂ ਕੀਤੀ ਤਾਂ ਉਸਨੇ ਮੁਸਲਮਾਨੀ ਅਦਬ ਦਾ ਹੇਜ ਜਤਲਾਉਂਦੇ ਹੋਏ ਸ਼ਬਦ ਬਦਲੀ ਕਰਕੇ ‘ਮਿੱਟੀ ਬੇਈਮਾਨ ਕੀ’ ਕਹਿ ਦਿੱਤਾ ਸੀ, ਤਾਂ ਗੁਰੂ ਸਹਿਬਾਨ ਨੇ ‘ਧੁਰ ਕੀ ਬਾਣੀ’ ਦੀ ਵਿਚਾਰਧਾਰਾ ਬਦਲਾਉਣ ਕਾਰਣ ਸਾਰੀ ਉਮਰ ਉਸਦੇ ਮੱਥੇ ਲੱਗਣ ਤੋਂ ਵੀ ਇਨਕਾਰ ਕਰ ਦਿੱਤਾ ਸੀ



ਹਰਿੰਦਰ ਸਿੰਘ ਖਾਸ ਵਧਾਈ ਦੇ ਹੱਕਦਾਰ ਹਨ, ਕਿਉਂਕਿ ਉਸਨੇ ਸੁੰਨਤ ਨੂੰ ਮੁਹੰਮਦ ਸਾਹਿਬ ਨਾਲ ਜੋੜ ਕੇ ਇਤਿਹਾਸ ਨੂੰ ਪੁੱਠਾ ਗੇੜਾ ਦੇ ਦਿੱਤਾ ਤੇ ਲਿੰਗ (ਧਾਰਮਿਕ ਨਿਸ਼ਾਨ) ਨੂੰ ਜਨਨੇਂਦ੍ਰਯ. ਪੁਰਸ਼ ਦੇ ਖਾਸ ਚਿੰਨ੍ਹ ਨਾਲ ਜੋੜ ਕੇ ਪੜ੍ਹਿਆਂ ਵਰਗੇ ਅੰਦਾਜ਼ ਨਾਲ ਮਾਰਕਸੀ ਉਚ ਸਾਹਿਤਿੱਕਤਾ ਦੇ ਪਿੜ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਦਸਮ ਗ੍ਰੰਥ ਸਾਹਿਬ ਨੂੰ ਪੜ੍ਹਦੇ ਸਮੇਂ ਹਰਿੰਦਰ ਸਿੰਘ ਇਹ ਨੁਕਤਾ ਭੀ ਨਹੀਂ ਸਮਝ ਸਕਿਆ ਕਿ ਇਸ ਕਾਂਡ ਵਿਚ ਮੁਹੰਮਦ ਸਾਹਿਬ ਦੀ ਵਾਰਤਾ ਚੱਲ ਰਹੀ ਹੈ ਜਾਂ ਕਿ ਇਬਰਾਹੀਮ ਦੀ। ਗੱਲ ਸੁੰਨਤ ਦੀ ਚੱਲ ਰਹੀ ਹੈ ਜਾਂ ਕਿ ਧਾਰਮਿਕ ਪਹਿਰਾਵੇ ਦੀ

ਇਸੇ ਤਰ੍ਹਾਂ ਸੰਨ ੨੦੦੫ ਵਿਚ ਰਾਗੀ ਦਰਸ਼ਨ ਸਿੰਘ ਸਰੀ (ਕੈਨੇਡਾ) ਵਿਚ ਪ. ਸਿੰਘ ਮਾਨ ਦੇ ਘਰ ਠਹਿਰਿਆ ਹੋਇਆ ਸੀ। ਦਸਮ ਗ੍ਰੰਥ ਸਾਹਿਬ ਬਾਰੇ ਵਿਚਾਰਾਂ ਕਰਦੇ ਹੋਏ ਉਸਨੇ ਕਿਸੇ ਖਾਸ ਨੁਕਤੇ ਉਤੇ ਤਾਂ ਕਿਥੋਂ ਪਹੁੰਚਣਾ ਸੀ, ਸਗੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਬਾਰੇ ਭੀ ਕਿੰਤੂ-ਪ੍ਰੰਤੂ ਅਤੇ ਸ਼ੰਕਾ ਜਾਹਿਰ ਕਰਦੇ ਹੋਏ ਇਕਤਾਲੀਵੀਂ ਵਾਰ ਬਾਰੇ ਇਸ ਤਰ੍ਹਾਂ ਚਲਿੱਤ੍ਰੀਆਂ ਕਰਨ ਲੱਗਾ ਕਿ ਅਸੀਂ ਹੈਰਾਨ ਰਹਿ ਗਏ। ਕਹਿੰਦਾ ‘ਇਥੇ ਜੋ ਕੁੱਝ ਲਿਖਿਆ ਹੋਇਆ ਏ ਮੇਰੀ ਤੇ ਜ਼ਮੀਰ ਉਹ ਪੜ੍ਹਨ ਦੀ ਇਜ਼ਾਜਤ ਨਹੀਂ ਦੇਂਦੀ ਪਈ। ਇਸ ਨੂੰ ਤੇ ਮੈਂ ਇਕੱਲਾ ਵੀ ਨਹੀਂ ਪੜ੍ਹ ਸਕਦਾ’। ਵਾਹ ! ਪਾਣੀ ਪੀਣਾ ਪੁਣ ਕੇ। ਬੰਦੇ ਖਾਣੇ ਚੁਣ ਕੇ।



ਫਿਰ ਸ੍ਰ. ਮਾਨ ਨੂੰ ਉਸ ਲਾਈਨ ਤੇ ਉਂਗਲ ਰੱਖ ਕੇ ਕਹਿੰਦਾ ਕਿ ਇਥੋਂ ਪੜ੍ਹਨਾ ਸ਼ੁਰੂ ਕਰੋ ਜੋ ਵਾਰ ਇਕਤਾਲੀਵੀਂ ਦੀ ਪਉੜੀ ਸੋਲ੍ਹਵੀਂ ਜਿੱਥੇ ਕਿ ਲਿਖਿਆ ਹੋਇਆ ਸੀ -ਫਿਰ ਐਸਾ ਹੁਕਮ ਅਕਾਲ ਕਾ ਜਗ ਮੈ ਪ੍ਰਗਟਾਨਾ। ਤਬ ਸੁੰਨਤ ਕੋਇ ਨ ਕਰਿ ਸਕੈ ਕਾਂਪਿਓ ਤੁਰਕਾਨਾ। ਕਹਿੰਦਾ ਇਥੇ ਮੁਸਲਮਾਨਾ ਦੀ ਨਿਰਾਦਰੀ ਕੀਤੀ ਹੋਈ ਏ, ਇਹ ਠੀਕ ਨਹੀਂ ਹੈ। ਫਿਰ ਉਂਗਲ ਸਤਾਰਵੀਂ ਪਉੜੀ ਦੀਆਂ ਇੰਨ੍ਹਾਂ ਸਤਰਾਂ ਤੇ ਗਈ-ਤਹਿ ਕਲਮਾ ਕੋਇ ਨ ਪੜ੍ਹਿ ਸਕੈ ਨਹੀਂ ਜ਼ਿਕਰੁ ਅਲਾਇ। ਨਿਵਾਜ਼ ਦਰੂਦ ਨ ਫਾਤਿਹਾ ਨਹ ਲੰਡ ਕਟਾਇ। ਇਸਦਾ ਭਾਵ ਇਹ ਹੈ ਕਿ ਕਲਮੇ ਦੇ ਪੜ੍ਹਨ ਮਾਤ੍ਰ ਨਾਲ ਮੁਸਲਮਾਨ ਹੋ ਗਿਆ ਸਮਝਿਆ ਜਾਂਦਾ ਸੀ ਤੇ ਜ਼ਬਰਦਸਤੀਆਂ ਹੁੰਦੀਆਂ ਸਨ, ਉਹ ਸਭ ਕੁੱਝ ਬੰਦ ਹੋ ਗਿਆ। ਭਾਵ ਇਹ ਹੈ ਕਿ ਹਿੰਦੂਆਂ ਦਾ ਸੁੰਨਤ ਕਰਕੇ ਮੁਸਲਮਾਨ ਹੋਣਾ ਬੰਦ ਹੋ ਗਿਆ ਤੇ ਮੁਸਲਮਾਨਾ ਦੇ ਬੀ ਉਪ੍ਰੋਕਤ ਗੱਲਾਂ ਤੋਂ ਨਿਸ਼ਚੇ ਉਠ ਗਏ।

ਉਦੋਂ ਅਗਰ ਰਾਗੀ ਦਰਸ਼ਨ ਸਿੰਘ ‘ਸੁੰਨਤ’ ਲਫਜ਼ ਆਪ ਪੜ੍ਹ ਲੈਂਦਾ ਜਾਂ ਸ੍ਰ.ਮਾਨ ਤੋਂ ਪੜ੍ਹਾ ਲਿਆ ਤਾਂ ਕੀ ਫਰਕ ਪੈ ਗਿਆ?ਜਦੋਂ ਕਿ ਇਹ ਲਫਜ਼ ਘਰ ਵਿਚ ਮਰਦ ਔਰਤਾਂ ਸਾਰਿਆਂ ਨੇ ਹੀ ਸੁਣ ਲਿਆ ਸੀ। ਕੀ ਇਹ ਅਖੌਤੀ ਪਵਿਤ੍ਰਤਾਈ ਨਹੀਂ? ਦਰਸ਼ਨ ਸਿੰਘ ਤੋਂ ਇਹ ਭੀ ਪੁੱਛਿਆ ਜਾ ਸਕਦਾ ਹੈ ਕਿ ਜਦੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹਨ ਤਾਂ ਜਿੱਥੇ ਸੁੰਨਤ ਲਫਜ਼ ਆਉਂਦਾ ਹੈ ਤਾਂ ਉਹ ਇਸਨੂੰ ਪੜ੍ਹਨ ਲਈ ਕਿਸਨੂੰ ਵਾਜ ਮਾਰਦੇ ਹਨ?
ਹੁਣ ਜਦੋਂ ਦਰਸ਼ਨ ਸਿੰਘ ਖੁਲ੍ਹੇ ਆਮ ਅਤੇ ਮਹਿਬੂਬ ਆਪਣੀਆਂ ਲਿਖਤਾਂ ਵਿਚ ਦਸਮ ਗ੍ਰੰਥ ਸਾਹਿਬ ਦੀ ਨਿਰਾਦਰੀ ਕਰਦੇ ਹਨ ਤਾਂ ਰਾਜ਼ ਖੁੱਲ੍ਹ ਗਿਆ ਕਿ ਉਨ੍ਹਾਂ ਨੂੰ ਭਾਈ ਗੁਰਦਾਸ (ਦੂਸਰੇ) ਦੀ ਲਿਖਤ ਉਤੇ ਇਤਰਾਜ਼ ਦਾ ਖਾਸ ਕਾਰਨ ਇਹ ਸੀ,ਕਿ ਉਹ ਦਸਮ ਪਿਤਾ ਦੇ ਇੰਨ੍ਹਾਂ ਅੱਖਰਾਂ ਦਾ ਖੰਡਨ ਕਰ ਸਕਣ, ਜਿੱਥੇ ਦਸਮੇਸ਼ ਜੀ ਧਾਰਮਿਕ ਭੇਖਾਂ, ਮੋਨੀਆਂ, ਜਟਾਵਾਂ,ਮੁੰਡਨ, ਰੁਦਰਾਖ ਦੀਆਂ ਮਾਲਾਂ ਅਤੇ ਸੁੰਨਤ ਆਦਿ ਦਾ ਲਲਕਾਰ ਕੇ ਖੰਡਨ ਕਰਦੇ ਹੋਏ ਬਚਿਤ੍ਰ ਨਾਟਕ ਦੀ ਚੰਡ,ਕੜਾਕੇਦਾਰ ਸ਼ਬਦਾਵਲੀ ਵਿਚ ਸੱਚ ਨੂੰ ਬਿਆਨਦੇ ਤੇ ਧਿਆਨ ਨਾਲ ਸੁਨਣ ਲਈ ਲਿਖਦੇ ਹਨ-


ਮੋਨ ਭਜੇ ਨਹੀਂ ਮਾਨ ਤਜੇ ਨਹੀਂ ਭੇਖ ਸਜੇ ਨਹੀਂ ਮੂੰਡ ਮੁੰਡਾਏ॥ ਕੰਠਿ ਨ ਕੰਠੀ ਕਠੋਰ ਧਰੈ ਨਹੀਂ ਸੀਸ ਜਟਾਨ ਕੇ ਜੂਟ ਸੁਹਾਏ॥ ਸਾਚ ਕਹੋ ਸੁਨਿ ਲੈ ਚਿੱਤਦੈ ਬਿਨੁ ਦੀਨ ਦਿਆਲ ਕੀ ਸਾਮ ਸਿਧਾਏ॥ ਪ੍ਰੀਤਿ ਕਰੇ ਪ੍ਰਭੁ ਪਾਯਤ ਹੈ ਕਿਰਪਾਲ ਨ ਭੀਜਤ ਲਾਂਡ ਕਟਾਏ


ਸ਼ਬਦ ਲਾਂਡ ਦਾ ਖੁਲਾਸਾ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰ:੧੦੬੩ ਉਪਰ ਕੀਤਾ ਹੈ। ਵਾਰਾਂ ਭਾਈ ਗੁਰਦਾਸ ਦਾ ਭਾਵ ਪ੍ਰਕਾਸ਼ਨੀ ਟੀਕਾ ਗਿਆਨੀ ਹਜ਼ਾਰਾ ਸਿੰਘ ਜੀ ਪੰਡਿਤ ਨੇ ਕੀਤਾ ਹੈ, ਜਿਸਦਾ ਸੰਸ਼ੋਧਨ, ਭਾਵਾਂ ਦਾ ਪ੍ਰਕਾਸ਼ਨ ਤੇ ਸੰਪਾਦਨ ਪਦਮ ਭੂਸ਼ਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕੀਤਾ ਹੈ। ਸ਼ਬਦਾਰਥ ਦਸਮ ਗ੍ਰੰਥ ਸਾਹਿਬ ਦੇ ਸੰਪਾਦਕ ਭਾਈ ਡਾ.ਰਣਧੀਰ ਸਿੰਘ ਜੀ ਤੇ ਉਨ੍ਹਾਂ ਦੇ ਵਿਦਵਾਨ ਸਾਥੀ ਡਾ.ਤਾਰਨ ਸਿੰਘ ਜੀ, ਡਾ.ਪ੍ਰੇਮ ਪ੍ਰਕਾਸ਼ ਸਿੰਘ ਜੀ, ਡਾ.ਗੁਲਵੰਤ ਸਿੰਘ ਜੀ ਅਤੇ ਡਾ.ਜੀਤ ਸਿੰਘ ਸੀਤਲ ਜੀ ਸਨਕੀ ਉਪ੍ਰੋਕਤ ਵਿਦਵਾਨਾ ਜਾਂ ਟੀਕਾਕਾਰਾਂ ਨੇ ਇਸ ਸ਼ਬਦ ਨੂੰ ਬਿਨਾਂ ਪੜ੍ਹੇ ਹੀ ਟੀਕਾ ਕਰ ਦਿੱਤਾ? ਜਾਂ ਉਨ੍ਹਾਂ ਨੂੰ ਇਸ ਸ਼ਬਦ ਦੀ ਜਾਣਕਾਰੀ ਨਹੀਂ ਸੀ? ਜਾਂ ਕੀ ਉਨ੍ਹਾਂ ਨੂੰ ਦੂਸਰਿਆਂ ਦਾ ਅਦਬ ਕਰਨਾਂ ਨਹੀਂ ਸੀ ਆਉਂਦਾ? ਸੁੰਨਤ ਦਾ ਕਿਸ ਅੰਗ ਨਾਲ ਸੰਬੰਧ ਹੈ, ਕਿਸ ਨੂੰ ਨਹੀਂ ਪਤਾ? ਸਾਹਿਤ ਮੁਤਾਬਕ ਜਿਸ ਤਰ੍ਹਾਂ ਦਾ ਵਿਸ਼ਾ ਹੋਵੇਗਾ ਉਸੇ ਤਰ੍ਹਾਂ ਦੀ ਸ਼ਬਦਾਵਲੀ ਹੋਵੇਗੀ, ਇਹ ਲਾਜ਼ਮੀ ਹੈ। ਅਸ਼ਲੀਲਤਾ ਸ਼ਬਦਾਂ ਵਿਚ ਨਹੀਂ, ਮਨ ਵਿਚ ਹੁੰਦੀ ਹੈ। ਜਲਾਦ ਸੇ ਡਰਤੇ ਹੈਂ ਨ ਵਾਇਜ਼ ਸੇ ਝਗੜਤੇ, ਹਮ ਸਮਝੇ ਹੂਏ ਹੈਂ ਉਸੇ, ਜਿਸ ਭੇਸ ਮੇਂ ਜੋ ਆਏ
ਲਿੰਗ, ਲੰਡ, ਲਾਂਡ ਜਿਸ ਅੰਗ ਦਾ ਨਾਮ ਹੈ, ਉਸ ਲਈ ਦੂਸਰਾ ਸ਼ਬਦ ਲਉਡਾ ਭੀ ਵਰਤਿਆ ਜਾਂਦਾ ਰਿਹਾ ਹੈ, ਜਿਸਦਾ ਅੱਖਰੀ ਅਰਥ ਹੈ ਨਿੱਕਾ, ਯਾ ਛੋਟਾ। ਇਹ ਸ਼ਬਦ ਭੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਹੈ-- ਤੇਰੇ ਦਾਸਰੇ ਕਉ ਕਿਸ ਕੀ ਕਾਣਿ॥ ਜਿਸ ਕੀ ਮੀਰਾ ਰਾਖੈ ਆਣਿ॥ ਜੋ ਲਉਡਾ ਪ੍ਰਭਿ ਕੀਆ ਅਜਾਤਿ॥ ਤਿਸੁ ਲਉਡੇ ਕਉ ਕਿਸ ਕੀ ਤਾਤਿ  ਅੰਗ ੩੭੬ !! ਭਾਵ ਕਿ ਹੇ ਪ੍ਰਭੂ! ਤੇਰੇ ਨਿੱਕੇ ਜਿਹੇ ਸੇਵਕ ਨੂੰ ਭੀ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ। ਜਿਸ ਸੇਵਕ ਨੂੰ ਪ੍ਰਮਾਤਮਾ ਨੇ ਉਚੀ ਜਾਤ ਆਦਿਕ ਦੇ ਅਹੰਕਾਰ ਤੋਂ ਰਹਿਤ ਕਰ ਦਿੱਤਾ ਹੈ, ਉਸਨੂੰ ਕਿਸੇ ਦੀ ਈਰਖਾ ਦਾ ਡਰ ਨਹੀਂ ਰਹਿੰਦਾ

ਗੁਰੂ ਸਾਹਿਬ ਜੀ ਨੇ ਆਪਣੀ ਬਾਨੀ ਵਿਚ ਪੁਰਾਤਨ ਧਰਮ ਯੁਧ ਅਤੇ ਵੀਰਾਂ ਦੀ ਬਹਾਦਰੀ ਦਾ ਬਖੂਬ ਵਰਣਨ ਕੀਤਾ ਹੈ ਜਿਵੇਂ ਮਹਿਖਾਸੁਰ ਰਾਕਸ਼ ਦਾ ਦੇਵੀ ਦੁਰਗਾ ਨਾਲ ਯੁਧ ਕਰਨਾ, ਕਾਲੀ ਵੱਲੋਂ ਰ੍ਕ੍ਤ੍ਬੀਜ਼ ਰਾਕਸ਼ ਨੂ ਖਤਮ ਕਰਨਾ ਅਤੇ ਹੋਰ ਅਨੇਕਾਂ ਬਹਾਦਰਾਂ ਦੀ  ਬੇਮਿਸਾਲ ਬਹਾਦਰੀ ਦਾ ਵਰਣਨ ਕੀਤਾ ਹੈ ! ਓਹਨਾ ਸਦਾ ਸਚ ਨੂ ਹੀ ਬਖਾਨਿਆ ਹੈ ! ਪਰ ਕੁਝ ਲੋਕਾਂ ਨੂ ਦਸਮ ਪਾਤਸ਼ਾਹ ਜੀ ਦੀ ਇਹ ਵਿਓਂਤ ਸਮਝ ਨਹੀ ਆਈ. ਭਾਈ ਮਨੀ ਸਿੰਘ ਜੀ ਦੇ ਵੇਲੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਚਖੰਡ ਜਾਣ ਮਗਰੋਂ ਵੀ ਬਥੇਰੇ ਸਿਖ ਸੀ ਜੋ ਗੁਰੂ ਨਿੰਦਕ ਸੀ ਅਤੇ ਗੁਰੂ ਜੀ ਦੇ ਖਿਲਾਫ਼ ਜ਼ਹਿਰ ਬੋਲਦੇ ਸੀ--ਓਹਨਾ ਨੂ ਭਾਈ ਮਨੀ ਸਿੰਘ ਜੀ ਨੇ ਆਪਣੇ ਖ਼ਤ ਵਿਚ ਜੋ ਮਾਤਾ ਸੁੰਦਰੀ ਜੀ ਨੂ ਲਿਖਿਆ ਸੀ, ਉਸ ਵਿਚ ਇਹਨਾ ਗੁਰੂ ਨਿੰਦਕਾਂ ਨੂ 'ਗੁਰੂ ਦਰੋਹੀ' ਕਿਹਾ ਹੈ ! ਤੇ ਅੱਜ ਵੀ ਇਹ ਗੁਰੂ ਦਰੋਹੀ ਮੁੜ ਤੋ ਸੁਰਜੀਤ ਹੋ ਚੁਕੇ ਨੇ ਜਿਹਨਾ ਵਿਚੋਂ ਕੁਝ ਤੇ ਬਹੁਤ ਹੀ ਸਿਰ ਕੱਡ ਬਣ ਕੇ ਦੂਜੇ ਸੱਚੇ ਸਿਖਾਂ ਨੂ ਵੀ ਗੁਮਰਾਹ ਕਰਨ ਤੇ ਲੱਕ ਬੰਨੀ ਫਿਰਦੇ ਨੇ, ਇਹਨਾ ਵਿਚੋਂ ਕੁਝ ਖਾਸ ਨਾਮ ਜੋ ਅੱਜ ਕਲ ਚਰਚਾ ਵਿਚ ਨੇ---ਰਾਗੀ ਦਰਸ਼ਨ ਸਿੰਘ, ਗੁਰ੍ਬਕਸ਼ ਸਿੰਘ (ਕਾਲਾ ਅਫਗਾਨਾ), ਇੰਦਰ ਘੱਗਾ, ਹਰਜਿੰਦਰ ਦਿਲਗੀਰ, ਤਰਸੇਮ ਸਿੰਘ, ਸਰਬਜੀਤ ਸਿੰਘ ਧੁੰਦਾ, ਜਗਤਾਰ ਸਿੰਘ ਜਾਚਕ, ਗੁਰਮੀਤ ਸਿੰਘ ਕ਼ਾਦੀਯਾਨੀ, ਹਰਸਿਮਰਤ ਕੌਰ ਵਗੈਰਾ ਖਾਸ ਨੇ! ਇਹਨਾ ਨੂ ਸਿਰਫ ਲਿਖਤ ਨਜ਼ਰ ਆਓਂਦੀ ਹੈ--ਉਸਦਾ ਮੂਲ ਨਹੀਂ, ਤੱਤ ਨਹੀਂ ਕਿ ਕੋਈ ਵੀ ਗਲ ਜਾਂ ਚਰਿਤਰ ਗੁਰੂ ਸਾਹਿਬ ਜੀ ਨੇ ਕਿਓਂ ਲਿਖਿਆ? ਇਹ ਇਹਨਾ ਗੁਰੂ ਦਰੋਹੀਆਂ ਨੂ ਸਮਝ ਨਹੀਂ ਆ ਸਕਦੀ !

ਕੁਝ ਲੋਕਾਂ ਲੈ ਤੇ ਹੋਰ ਵੀ ਮੁਸ਼ਕਿਲ ਹੈ ਇਹ ਸਮਝਨਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ---ਜਿਹਨਾ ਖਾਲਸੇ ਦੀ ਰਚਨਾ ਕੀਤੀ ਅਤੇ ਹਿੰਦੂ ਦੇਵੀ-ਦੇਵਤਿਆਂ ਨੂ ਨਹੀਂ ਮਨਿਆ, ਖਾਲਸੇ ਨੂ ਇਕ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਿਆ ਓਹ ਭਲਾ ਕਿਵੇਂ ਹਿੰਦੁਆਂ ਦੇ ਭਗਵਾਨ ਅਤੇ ਦੇਵਤੇ ਸ਼ਿਵ, ਬ੍ਰਹਮਾ, ਵਿਸ਼੍ਣੁ, ਦੁਰਗਾ, ਕਾਲੀ ਆਦਿਕ ਦਾ ਬਖਾਨ ਆਪਣੀ ਲਿਖਤਾਂ ਵਿਚ ਕਰ ਸਕਦਾ ਸੀ ਜਿਵੇਂ ਚੰਡੀ ਦੀ ਵਾਰ, ਤਿਰੀਆ ਚਰਿਤਰ ! ਓਹਨਾ ਨੂ ਗੈਰ ਸਿਖ ਲਿਖਾਰੀਆਂ ਨੂ ਤੇ ਇਹ ਗਲ ਸਮਝਣੀ ਹੋਰ ਵੀ ਔਖੀ ਸੀ ਕਿ ਗੁਰੂ ਜੀ ਜਦੋਂ ਇਹਨਾ ਦੇਵੀ ਦੇਵਤਿਆਂ ਜਾੰ ਅਵਤਾਰਨ ਨੂ ਨਹੀ ਸੀ ਮਨਦੇ ਤੇ ਫਿਰ ਓਹਨਾ ਦੀ ਮਹਿਮਾ ਦਾ ਇਨਾ ਸੋਹਣਾ ਬਖਾਨ ਕਿਵੇਂ ਕੀਤਾ! 

ਹੁਣ ਪਹਿਲਾਂ  ਅਸੀਂ  ਗਲ ਕਰਦੇ ਹਾਂ ਕਿ  ਇਹੋ ਜਿਹੇ  ਲਿਖਾਰੀ ਤੇ ਇਹ ਗਲ ਸਮਝਣ ਵਿਚ  ਵੀ  ਨਾਕਾਮਯਾਬ   ਨੇ ਕਿ  ਇਕ ਗੁਰੂ ਜੋ ਸਿਰਫ  ਰੱਬ ਦੀ ਪੂਜਾ ਕਰਦਾ ਹੈ ਅਤੇ ਰੱਬ ਦੇ ਨਾਮ  ਨਾਲ  ਜੋੜਦਾ ਹੈ ਉਸ ਨੇ ਤਲਵਾਰ ਕਿਓਂ  ਚੁਕੀ, ਸ਼ਸਤਰ ਕਿਓਂ  ਚੁਕੇ ਅਤੇ ਆਪਣੇ ਸੇਵਕਾਂ, ਆਪਣੇ ਪਿਆਰੇ  ਖਾਲਸਾ  ਨੂ ਵੀ  ਸ਼ਸਤਰ ਚੁਕਣ ਦਾ  ਹੁਕਮ ਦਿੱਤਾ   ? ਪਰ ਜਦੋਂ ਉਸ ਦੇ ਘਰ ਉਤੇ, ਇਸ ਦੀ ਤਾਕਤ ਤੋਂ ਦਸ ਗੁਣਾ ਤੋਂ ਵੀ ਵਧ ਫੌਜ਼ ਲੈ ਕੇ ਉਸਦੇ ਪਰਿਵਾਰ  ਨੂ ਖਤਮ ਕਰਨ ਅਤੇ ਖਾਲਸੇ ਦਾ ਨਾ  -ਨਿਸ਼ਾਨ  ਮਿਟਾਓਣ   ਲਈ ਧਾੜਵੀ  ਉਸਦੇ ਘਰ ਤੇ ਹੱਲਾ  ਬੋਲ ਦੇਣ ਤੇ ਫਿਰ  ਓਹ ਕ਼ੀ ਕਰਦਾ ? ਉਸ ਬਹਾਦਰ  ਸ਼ੂਰ ਵੀਰ ਯੋਧਾ ਨੇ ਸ਼ਸਤਰ ਵਿਦਿਆ  ਦੇ ਓਹ ਜੌਹਰ ਵਿਖਾਏ  ਕਿ  ਇਕ ਵੀ ਜੰਗ ਓਹ ਨਹੀ ਹਾਰਿਆ  ਜਦਕਿ  ਹਰ ਇਕ ਜੰਗ ਉਸ ਤੇ ਥੋਪੀ ਗਈ---ਆਪਣੇ ਆਪ ਉਸਨੇ ਕਿਸੇ  ਨੂ ਜੰਗ ਲਈ ਨਹੀਂ ਉਕਸਾਇਆ, ਉਸ ਨੇ ਕੋਈ ਰਾਜ ਦੀ ਸਥਾਪਨਾ  ਨਹੀਂ ਕੀਤੀ , ਕੋਈ ਫੌਜ਼ ਖੜੀ ਨਹੀਂ ਕੀਤੀ , ਕਿਸੇ ਜੰਗ ਨੂ ਜਿਤ ਕੇ ਧਾੜਵਿਆਂ   ਦਾ ਪਿਛਾ   ਨਹੀਂ ਕੀਤਾ , ਕਿਸੇ  ਸ਼ਹਿਰ  ਨੂ ਤਬਾਹ ਨਹੀਂ ਕੀਤਾ , ਨਾ ਕਿਸੇ  ਨੂ ਜ਼ਬਰੀ ਚੁਕਿਆ , ਨਾ ਕਿਸੇ  ਨੂ ਜ਼ਬਰੀ ਸਿੰਘ  ਸਾਜਿਆ  ? ਪਰ ਉਸਨੇ ਧਰਮ ਦੀ ਰਖਿਆ ਲਈ ਤਲਵਾਰ ਚੁਕੀ  ਅਤੇ ਆਪਣੇ ਪੁੱਤਰ ਅਤੇ ਪਰਿਵਾਰ  ਵਾਰ ਕੇ ਵੀ ਰੱਬ ਦਾ ਸ਼ੁਕਰਾਨਾ  ਅਦਾ ਕੀਤਾ  ! ਗੁਰੂ ਸਾਹਿਬ  ਦੀ ਕਿਸੇ ਵੀ ਲੜਾਈ  ਵਿਚ  ਭੀ ਕਿਸੇ  ਵੀ ਮੰਦਰ ਜਾਂ ਮਸੀਤ  ਦੀ  ਇਕ ਭੀ ਇੱਟ ਨੂ ਨਹੀਂ ਹਿਲਾਇਆ   ਗਿਆ  ਤੇ ਫਤਿਹ  ਦੇ ਡੰਕਿਆਂ ਨਾਲ ਕਿਸੇ ਇਕ ਭੀ ਮੁਸਲਮਾਨ ਜਾਂ ਹਿੰਦੂ ਨੂ ਸਿਖ ਨਹੀਂ ਬਣਾਇਆ ਗਿਆ ਗੁਰੂ ਸਾਹਿਬ ਦੀ ਲੜਾਈਆਂ ਦੀ ਅਤੇ ਯੁਧਾਂ ਦੀ ਬੁਨਿਆਦ ਹੀ ਧਾਰਮਿਕ ਜਜ੍ਬਾ ਅਤੇ ਆਤਮਿਕ ਉੰਨਤੀ ਸੀ ! ਇਸ ਲਈ ਇੰਨਾ ਤੇਗ ਦੇ ਧਨੀ ਗੁਰੂਆਂ ਦੀ ਸਿਪਾਹਿਆਨਾ ਪਾਲਿਸੀ ਨੂ ਕੋਈ ਫਿਰਕੂ ਜਾਂ ਰਾਜਸੀ ਰੰਗਤ ਦੇਣੀ ਬੜੀ ਵੱਡੀ ਭੁਲ ਹੋਵੇਗੀ ! ਧਰਮ ਦੀ ਰਖਿਆ ਤੇ ਧੂਰਤਾਂ ਨੂ ਦੰਡ ਦੇਣਾ -- ਇਸ ਖਾਤਿਰ ਤਲਵਾਰ ਚੁਕਣੀ ਅਤੇ ਧਰਮ ਯੁਧ ਦੇ ਚਾਓ ਨੂ ਓਹਨਾ ਪੂਰਾ ਕੀਤਾ, ਆਪਣਾ ਇਸ ਧਰਤੀ ਤੇ ਆਓਣ ਦਾ ਮੰਤਵ ਪੂਰਾ ਕੀਤਾ !
  
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਇਕ ਵੱਡਾ ਮਹਾਨ ਕੰਮ ਸੀ - ਜੁਲਮਾਂ, ਅਨਿਆਇ ਤੇ ਅਤਿਆਚਾਰ  ਉੱਤੇ ਨਿਰਭਰ ਸਲਤਨਤ ਨੂ ਤਬਾਹ ਕਰਨਾ ਇਕ ਜਾਂ ਦੋ ਬੰਦਿਆਂ ਦਾ ਕੰਮ ਨਹੀਂ ਸੀ  ! ਇਸ ਕੰਮ ਲਈ ਪੂਰੀ ਤਰਾਂ ਨਾਲ ਹਥਿਆਰ ਬੰਦ ਤੇ ਸ਼ਹੀਦੀ ਜ਼ਜ੍ਬੇ ਨਾਲ ਭਰਪੂਰ ਫੌਜ਼ ਦੀ ਲੋੜ ਸੀ , ਇਸ ਫੌਜ਼ ਨੂ ਮਾਇਆ ਦੀ ਭੀ ਲੋੜ ਸੀ ! ਇਹ ਸਭ ਕੁਝ ਤੱਦ ਹੀ ਹੋ ਸਕਦਾ ਸੀ ਜੇਕਰ ਲੋਕ ਰਾਇ ਗੁਰੂ ਸਾਹਿਬ ਜੀ ਦੇ ਹਕ਼ ਵਿਚ ਹੋਵੇ  ਤੇ ਓਹਨਾ ਦੇ ਕਾਜ਼ ਨਾਲ ਜਨਤਾ ਨੂ ਹਮਦਰਦੀ ਹੋਵੇ !ਬਹੁਤੀ ਸਹਾਇਤਾ ਤੇ ਭਰਤੀ ਤੇ ਹਿੰਦੂ ਜਨਤਾ ਕੋਲੋਂ ਹੀ ਆਓਣੀ ਸੀ, ਸਿਖ ਤੇ ਗਿਣਤੀ ਦੇ ਹੀ ਸਨ ! ਮੁਸਲਮਾਨ ਤੰਗ-ਦਿਲੀ ਕਰਕੇ ਬਹੁ ਗਿਣਤੀ ਵਿਚ ਨਾਲ ਨਹੀਂ ਸਨ ਹੋ ਸਕਦੇ ! ਜਿੰਨਾ ਮੁਸਲਮਾਨਾ ਨੇ ਗੁਰੂ ਸਾਹਿਬ ਜੀ ਦੇ ਪ੍ਰਯੋਜਨ ਦੀ ਸੱਚਾਈ ਤੇ ਸਫਾਈ ਨੂ ਇਨਸਾਫ਼ ਤੇ ਉਦਾਰਤਾ ਦੀ ਨਿਗਾਹ ਨਾਲ ਤਕਿਆ - ਓਹ ਗੁਰੂ ਸਾਹਿਬ ਜੀ ਦੇ ਨਾਲ ਸੀ ਤੇ ਨਾਲ ਹੋ ਕੇ ਸ਼ਾਹੀ ਫੌਜਾਂ ਦੇ ਖਿਲਾਫ਼ ਲੜੇ ਵੀ (ਵੇਰਵੇ ਲਈ ਵੇਖੋ - ਮੇਕਾਲੀਫ਼ ਦਾ ਸਿਖ ਇਤਿਹਾਸ (ਅੰਗ੍ਰੇਜ਼ੀ) ਪੰਜਵੀਂ ਜਿਲਦ ਪੰਨਾ ੩੬-੩੮) ਪਰ ਅਜਿਹੇ ਉਦਾਰ ਤੇ ਹਮਦਰਦ ਮੁਸਲਮਾਨਾ ਦੀ ਗਿਣਤੀ ਬਹੁਤੀ ਨਹੀਂ ਸੀ, ਇਸ ਲਈ ਗੁਰੂ ਜੀ ਨੂ ਬਹੁਤੀ ਮਦਦ ਤੇ ਭਰਤੀ ਹਿੰਦੂ ਜਨਤਾ ਵਿਚੋਂ ਹੀ ਮਿਲਣੀ ਸੀ ! ਹਿੰਦੂ ਮਨ ਉਸ ਵੇਲੇ ਕਮਜੋਰ ਹੋ ਚੁਕਾ ਸੀ ! ਸ਼ਾਹੀ ਅਤਿਆਚਾਰਾਂ ਅੱਗੇ ਸਿਰ ਝੁਕਾ ਕੇ ਬ੍ਰਾਹਮਣ ਪਰੋਹਤਾਂ ਦੇ ਕਹੇ "ਅਹਿੰਸਾ ਪਰਮੋ ਧਰਮ' ਦਾ ਰਟਨ ਹੀ ਕਰ ਰਿਹਾ ਸੀ ! ਆਮ ਹਿੰਦੂ ਨੇ  ਸ਼ਸਤਰਾਂ ਨਾਲ ਸਨਧਬਧ ਹੋ ਕੇ ਜੰਗ ਤੇ ਕ਼ੀ ਕਰਨੀ ਸੀ ਓਹ ਤਾਂ ਤਲਵਾਰ ਦੇ ਦਰਸ਼ਨ ਤੋਂ ਹੀ ਕੰਬ ਉਠਦਾ ਸੀ ! ਅਹਿੰਸਾ ਨੂ ਵੱਡਾ ਧਰਮ ਬਣਾ ਕੇ ਉਸਨੇ ਗਾਤਰੇ ਤੋਂ ਤਲਵਾਰ ਲਾਹ ਕੇ ਸੂਤਰ ਦੇ ਜਨੇਊ ਪਾ ਲਏ ਸੀ ! ਝਟਕਾ ਮਹਾਂ ਪ੍ਰਸਾਦ ਦਾ ਆਹਾਰ ਛੱਡ ਕੇ ਸਾਤਵਿਕ ਭੋਜਨ ਖੀਰ ਨੂ ਤੇ ਮੂੰਗੀ ਦੀ ਦਾਲ ਨੂ ਹੀ ਉੱਤਮ ਭੋਜਨ ਸਮਝ ਲਿਆ ਸੀ ! ਹੁਣ ਲੋੜ ਸੀ ਕਿ ਜਨਤਾ ਨੂ ਹਲੂਣਾ ਦਿੱਤਾ ਜਾਵੇ, ਜਨਤਾ ਦੇ ਮਨਾ ਵਿਚ ਦੀਆਂ ਤਸਵੀਰਾਂ ਉਲਟ-ਪੁਲਟ   ਕਰ ਦਿੱਤੀਆਂ ਜਾਣ, ਮਨਾ ਦੇ ਨਕਸ਼ੇ ਬਦਲੇ ਜਾਣ, ਜਿੰਦਗੀ ਦੇ ਭਾਵ ਤੇ ਨੁਕਤਾ-ਨਿਗਾਹਾਂ ਵਿਚ ਤਬਦੀਲੀ ਲਿਆਂਦੀ ਜਾਵੇ ! ਆਦਰਸ਼ ਬਦਲੇ ਜਾਣ, ਨਵੇਂ ਨਿਸ਼ਾਨੇ, ਨਵੇਂ ਰਾਹ ਤੇ ਨਵੇਂ ਜਜ਼ਬੇ ਪੈਦਾ ਕੀਤੇ ਜਾਣ !

ਇਹ ਸੀ ਸਭ ਤੋ ਔਖਾ ਤੇ ਵੱਡਾ ਕੰਮ ! ਇਸ ਨੂ ਸਿਰੇ ਚਾੜਨ ਲਈ ਕਿਸੇ ਇਕ ਜਾਂ ਬਹੁਤੇ ਕੌਤਕਾਂ ਦੀ ਲੋੜ ਸੀ ! ਗੁਰੂ ਸਾਹਿਬ ਜੀ ਨੇ ਮਸੂਸ ਕੀਤਾ ਕਿ ਜਿੰਨਾ ਚਿਰ ਲੋਕਾਂ ਦੇ ਮਨਾ ਉੱਤੇ ਬ੍ਰਾਹਮਣ ਦਾ ਦਬਾਓ ਹੈ. ਜਿੰਨਾ ਚਿਰ ਲੋਕ ਰਾਇ ਬ੍ਰਾਹਮਣ ਦੇ ਕਮਜੋਰ ਆਦਰਸ਼ ਨੂ ਨਹੀਂ ਛਡਦੀ, ਉਂਨਾ ਚਿਰ ਕਾਮਯਾਬੀ ਮੁਸ਼ਕਿਲ ਹੈ ! ਜਿਥੇ ਇਕ ਪਾਸੇ ਜਥੇ-ਬੰਦ ਸ਼ਾਹਾਨਾ ਤਾਕ਼ਤ ਦਾ ਮੁਕ਼ਾਬਲਾ ਸੀ, ਓਥੇ ਦੂਜੇ ਪਾਸੇ ਇਕ ਬ੍ਰਾਹਮਣ ਦੇ ਜਾਦੂ ਨੂ ਤੋੜ ਕੇ ਇਕ ਨਿਘਰੀ ਕੌਮ ਨੂ ਉਤਾਂਹ ਚੁਕਣ ਦਾ ਮਹਾਨ ਕੰਮ ਸੀ --ਇਹ ਪਹਿਲੇ ਨਾਲੋਂ ਦੂਜਾ ਵੱਡਾ ਔਖਾ ਕੰਮ ਸੀ ! 

ਇਸ ਕੰਮ ਨੂ ਪੂਰਾ ਕਰਨ ਲਈ ਗੁਰੂ ਸਾਹਿਬ ਜੀ ਨੇ ਦੋ ਕੌਤਕ ਰਚੇ ! ਇਕ ਦੁਰਗਾ ਪੂਜਾ ਦਾ ਅਤੇ ਦੂਜਾ ਅਮ੍ਰਿਤ ਛਕਾਓਣ ਦਾ !ਪਹਿਲੇ ਕੌਤਕ ਦਾ ਭਾਵ ਤਾਂ ਲੋਕਾਂ ਦੇ ਮਨਾ ਵਿਚੋਂ ਬ੍ਰਾਹਮਣ ਦੇ ਪਾਏ ਹੋਏ ਭਰਮਾ, ਵਹਿਮਾ ਤੇ ਪਖੰਡ ਨੂ ਕ੍ਡਣ ਦਾ ਸੀ ਤੇ ਦੂਜੇ ਕੌਤਕ ਰਾਹੀਂ ਲੋਕਾਂ ਦੀ ਸ਼ਖਸਿਅਤ ਬਦਲ ਕੇ ਓਨਾ ਅੱਗੇ ਨਵੇਂ ਜੀਵਨ ਨਿਸ਼ਾਨੇ ਤੇ ਨਜ਼ਰਿਏ ਨੂ ਰਖ ਕੇ ਕਾਇਰਤਾ ਦੀ ਥਾਂ ਸੂਰਬੀਰਤਾ ਨੂ ਭਰਨਾ ਸੀ ! ਲੋਕਾਂ ਦੇ ਮਨਾ ਤੋਂ ਬ੍ਰਾਹਮਣਾ ਦੇ ਜਾਲ ਨੂ ਤੋੜਨ ਵਾਸਤੇ ਅਤੇ ਓਨਾ ਦੇ ਭੈੜੇ ਅਸਰ ਨੂ ਜਾਇਲ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਬ੍ਰਾਹਮਣਾ ਦੇ ਨਿਸ਼ਚੇ ਤੇ ਕਰਮ-ਧਰਮਦੇ ਢੋਲ ਦੇ ਪੋਲ ਨੂ ਲੋਕਾਂ ਅਗੇ ਰਖਣਾ ਚਾਹਿਆ ! ਇਕ ਦਿਨ ਝਟਕਾ ਮਹਾਂ ਪ੍ਰਸ਼ਾਦ ਤਿਆਰ ਕਰਕੇ ਗੁਰੂ ਸਾਹਿਬ ਜੀ ਨੇ ਇਲਾਕੇ ਦੇ ਬ੍ਰਾਹਮਣਾ ਨੂ ਪ੍ਰਸ਼ਾਦ ਛਕਣ ਲਈ ਸੱਦਾ ਦਿੱਤਾ !ਉਸ ਸਮੇ ਦੇ ਬ੍ਰਾਹਮਣ-ਨਿਸ਼ਚੇ ਅਨੁਸਾਰ ਮਾਸ ਖਾਣਾ ਧਰਮ ਵਿਰੁਧ ਸੀ !ਗੁਰੂ ਸਾਹਿਬ ਨੇ ਪ੍ਰਸ਼ਾਦ ਵਰਤਣ ਤੋਂ ਪਹਿਲਾਂ ਇਹ ਮੁਨਿਆਦੀ ਕਰ ਦਿੱਤੀ ਕਿ ਜਿਹੜਾ ਬ੍ਰਾਹਮਣ ਝਟਕਾ ਖਾਏਗਾ ਉਸ ਨੂ ਦੰਦ ਘਸਾਈ ਦਛਣਾ ਸੋਨੇ ਦੀਆਂ ਪੰਜ ਮੋਹਰਾਂ ਦਿੱਤੀਆਂ ਜਾਣਗੀਆਂ ਤੇ ਜਿਹੜਾ ਮਾਸ ਨਹੀਂ ਖਾਏਗਾ ਉਸ ਨੂ ਸਿਰਫ ਪੰਜ ਰੁਪਏ ਦਿੱਤੇ ਜਾਣਗੇ ! ਇਸ ਲਾਲਚ ਵਿਚ ਫ਼ਸ ਕੇ ਬਹੁਤ ਸਾਰੇ ਬ੍ਰਾਹਮਣਾ ਨੇ ਮਾਸ ਦਾ ਆਹਾਰ ਕੀਤਾ ਤੇ ਬਹੁਤ ਥੋੜੀਆਂ ਨੇ ਅਹਿੰਸਾ ਦੇ ਅਸੂਲ ਨੂ ਮੰਨ ਕੇ ਨਿਰੇ ਵੈਸ਼ਣੋ ਭੋਜਨ ਤੇ ਸੰਤੋਖ ਕੀਤਾ ! ਬ੍ਰਾਹਮਣਾ ਨੇ ਲਾਲਚ ਵਿਚ ਫ਼ਸ ਕੇ ਆਪਣੇ ਅਹਿੰਸਾ ਧਰਮ ਨੂ ਛੱਡ ਕੇ ਮਾਸ ਖਾਣ ਦਾ ਅਸਰ ਜਨਤਾ ਉੱਤੇ ਓਹੀ ਹੋਇਆ ਜੋ ਕਿ ਗੁਰੂ ਸਾਹਿਬ ਚਾਹੁੰਦੇ ਸੀ ਕਿ ਹੋਵੇ ! ਬਹੁਤੇ ਲੋਕ ਬ੍ਰਾਹਮਣਾ ਦੇ ਪਾਖੰਡੀ ਧਰਮ ਨੂ ਫੋਕਾ ਸਮਝ ਕੇ ਸਿਖੀ ਅਸੂਲਾਂ ਵੱਲ ਝੁਕ ਗਏ ! 

ਜਿੰਨਾ ਥੋੜੇ ਜਿਹੇ ਬ੍ਰਾਹਮਣਾ ਨੇ ਮਾਸ ਨਹੀ ਸੀ ਖਾਦਾ, ਗੁਰੂ ਸਾਹਿਬ ਜੀ ਨੇ ਓਹਨਾ ਨੂ ਖਾਸ ਕਰਕੇ ਅਤੇ ਹੋਰਨਾ ਨੂ ਭੀ ਇਕਠਾ ਕੀਤਾ ਤੇ ਆਪਣਾ ਪ੍ਰੋਗ੍ਰਾਮ ਓਨਾ ਅੱਗੇ ਰਖਿਆ ! ਓਨਾ ਨੇ ਗੁਰੂ ਸਾਹਿਬ ਜੀ ਨੂ ਟਾਲਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਆਪ ਜੀ ਦੇ ਪ੍ਰੋਗ੍ਰਾਮ ਦੀ ਸਫਲਤਾ ਲਈ ਜਰੂਰੀ ਹੈ ਕਿ ਦੇਵੀ ਦੁਰਗਾ ਮਾਈ ਦੀ ਅਰਾਧਨਾ ਕੀਤੀ ਜਾਵੇ, ਉਸਦੀ ਸ਼ਕਤੀ ਨੂ ਜਗਾਇਆ ਜਾਵੇ ਜਿਵੇਂ ਪਿਛਲੇ ਜੁਗਾਂ ਵਿਚ ਭੀਮ ਅਤੇ ਅਰਜੁਨ ਆਦਿਕ ਨੇ ਪ੍ਰਗਟ ਕੀਤੀ ਸੀ ! ਗੁਰੂ ਸਾਹਿਬ ਅੰਤਰਜਾਮੀ ਸਨ, ਸਮਝਦੇ ਸੀ ਇਹਨਾ ਬ੍ਰਾਹਮਣਾ ਦੀਆਂ ਚਲਾਕੀਆਂ ਨੂ ਪਰ ਓਹਨਾ ਨੇ ਚੰਗੀ ਤਰਾਂ ਤਜੁਰਬਾ ਕਰ ਲਿਆ ਸੀ ਕਿ ਜਨਤਾ ਵਿਚੋਂ ਇਹਨਾ ਬ੍ਰਾਹਮਣਾ ਦਾ ਪਖੰਡ ਤੋੜਨ ਵਾਸਤੇ ਤੇ ਲੋਕਾਂ ਦੇ ਮਨਾ ਵਿਚੋਂ ਭਰਮ ਕੱਡ ਕੇ ਆਪਣੇ ਮਗਰ ਲਾ ਓਣ ਲਈ ਹੋਰ ਕੋਈ ਤਰੀਕਾ ਨਹੀ ਸੀ, ਬਿਨਾ ਇਸ ਗੱਲ ਦੇ ਕਿ ਓਨਾ ਦੇ ਨਿਸ਼ਚੇ, ਤੇ ਧਰਮ-ਕਰਮ ਨੂ ਓਨਾ ਦੇ ਸਾਹਮਣੇ ਹੀ ਨਿਰ੍ਮੂਲ ਤੇ ਪਖੰਡੀ ਗਰਦਾਨਿਆ ਜਾਵੇ ! 

ਬ੍ਰਾਹਮਣਾ ਦੇ ਕਹੇ ਅਨੁਸਾਰ ਸਾਰੀ ਸਮਗਰੀ ਤਿਆਰ ਕੀਤੀ ਗਈ ਤੇ ਬਨਾਰਸੋੰ ਚੰਗੇ ਪੰਡਿਤ ਕੇਸ਼ੋ ਦਾਸ ਵਰਗੇ ਬੁਲਾਏ ਗਏ !   

ਸ੍ਰੀ ਆਨੰਦਪੁਰ ਤੋਂ ਉਤਲੇ ਪਾਸੇ ਨੈਨਾ ਦੇਵੀ ਦੀ ਉਚੀ ਪਹਾੜੀ ਉੱਤੇ ਸੰਨ ੧੬੯੭ ਈਸਵੀ ਦੀ ਹੋਲੀ ਵਾਲੇ ਦਿਨ ਦੁਰਗਾ ਪ੍ਰਗਟ ਕਰਨ ਦਾ ਢੋੰਗ ਬ੍ਰਾਹਮਣਾ ਨੇ ਆਰਮ੍ਭ ਕੀਤਾ ! ਗੁਰੂ ਸਾਹਿਬ ਜੀ ਦੇ ਹੁਕਮ ਨਾਲ ਓਹ ਜੋ ਭੀ ਚੀਜ਼ ਮੰਗਦੇ ਸਨ, ਮਿਲਦੀ ਸੀ ! ਸਾਰੇ ਇਲਾਕੇ ਵਿਚ ਦੂਰ ਦੂਰ  ਤੱਕ ਇਸ ਹਵਨ ਦਾ ਚਰਚਾ ਹੋ ਗਿਆ !
ਆਮ ਜਨਤਾ ਅਤੇ ਬ੍ਰਾਹਮਣ ਹਰ ਰੋਜ਼ ਭਾਰੀ ਗਿਣਤੀ ਵਿਚ ਆਓਂਦੇ ! ਛੀ-ਸੱਤ ਮਹੀਨੇ ਬਿਅੰਤ ਮਾਇਆ ਤੇ ਸਮਗਰੀ ਇਸ ਹਵਨ ਉੱਤੇ ਖਰਚ ਹੋਈ ! ਪੰਡਤ ਕੇਸ਼ੋ ਦਾਸ ਅਤੇ ਹੋਰ ਬ੍ਰਾਹਮਣਾ ਨੇ ਗੁਰੂ ਦੀ ਗੋਲਕ ਵਿਚੋਂ ਖੂਬ ਗੁਲਛਰ੍ਰੇ ਉਡਾਏ ! ਅਖੀਰ ਸੰਨ ੧੬੯੮ ਈਸਵੀ ਦੇ ਨੁਰਾਤੀਆਂ ਵਿਚ ਕੇਸ਼ੋ ਦਾਸ ਤੇ ਉਸ ਦੇ ਸਾਥੀ ਦੁਰਗਾ ਪ੍ਰਗਟਾਓਣੋ  ਨਿਰਾਸ ਹੋ ਕੇ ਚੁਪ-ਚਪੀਤੇ ਹੀ ਰਾਤ ਨੂ ਖਿਸਕ ਗਏ ! ਉਂਨਾ ਦੇ ਇਸ ਤਰਾਂ ਨੱਸ ਜਾਣ ਨਾਲ ਬ੍ਰਾਹਮਣਾ ਵਿਰੁਧ ਚਰਚਾ ਬਹੁਤ ਹੋਈ !ਜਦ ਗੁਰੂ ਸਾਹਿਬ ਜੀ ਨੂ ਪਤਾ ਲੱਗਾ ਤਾਂ ਓਹਨਾ ਹੁਕਮ ਦਿੱਤਾ ਕਿ ਬਾਕੀ ਰਹਿੰਦੀ ਜਿੰਨੀ ਭੀ ਸਮਗਰੀ ਹੈ ---ਸਾਰੀ ਦੀ ਸਾਰੀ ਇਕੋ ਵਾਰ ਹਵਨ ਵਿਚ ਪਾ ਦਿਓ ! ਓਹ ਸਮਗਰੀ ਅੱਗ ਉੱਤੇ ਸੁੱਟਣ ਦੀ ਦੇਰ ਸੀ ਕਿ ਬਹੁਤ ਵੱਡਾ ਤੇ ਉੱਚਾ ਅੱਗ ਦਾ ਭਾਂਬੜ ਨੈਨਾ ਦੇਵੀ ਦੀ ਪਹਾੜੀ ਉੱਤੇ ਉਠਿਆ ! ਦੂਰ ਦੂਰ ਤੱਕ ਇਹ ਲਾਟ ਲੋਕਾਂ ਵੇਖੀ ! ਸਭ ਨੇ ਮਸੂਸ ਕੀਤਾ ਕਿ ਦੁਰਗਾ ਪਰਗਟ ਹੋ ਗਈ ਹੈ ! ਦਰਸਨਾ ਨੂ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਨੈਨਾ ਦੇਵੀ ਵੱਲ ਵਹੀਰਾਂ ਘਤ ਲਈਆਂ! 
ਖਲਕਤ (ਜਨਤਾ) ਦੇ ਇਸ ਬੇ-ਸ਼ੁਮਾਰ ਇੱਕਠ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਉੱਚੀ ਥਾਂ ਖਲੋ ਕੇ ਸੰਗਤਾਂ ਨੂ ਦਰਸਨ ਡੱਟੇ ਤੇ ਬ੍ਰਾਹਮਣਾ ਦੇ ਢੂੰਕ਼ੋਜ  ਦਾ ਪੋਲ ਖੋਲਿਆ , ਮਿਆਂ ਵਿਚੋਂ ਸ੍ਰੀ ਸਾਹਿਬ ਧਰੂ ਕੇ ਲਿਸ਼ਕਾਈ ਤੇ ਫੁਰਮਾਇਆ :-- "ਇਹ ਹੈ ਅਸਲੀ ਸ਼ਕਤੀ ਭਵਾਨੀ, ਇਹ ਹੈ ਸੱਚੀ ਦੁਰਗਾ; ਇਹ ਸ੍ਰੀ ਸਾਹਿਬ ਓਹ ਸਭ ਕਾਰਨਾਮੇ ਤੇ ਕਰਾਮਾਤਾਂ ਕਰ ਵਿਖਾਏਗੀ, ਜਿਹੜੀਆਂ ਬ੍ਰਾਹਮਣ ਲੋਕ ਦੁਰਗਾ ਤੋਂ ਬੇ-ਅਰਥ ਮੰਗਦੇ ਨੇ !" ਇਸ ਸਾਰੇ ਕੌਤਕ ਦਾ ਆਮ ਜਨਤਾ ਉੱਤੇ ਬਹੁਤ ਅਛਾ ਅਸਰ ਹੋਇਆ ! ਬ੍ਰਾਹਮਣੀ ਭਰਮਾ ਤੋਂ ਅਜਾਦ ਹੋ ਕੇ ਲੋਕੀ ਗੁਰੂ ਸਾਹਿਬ ਕੋਲੋਂ ਅਸਲੀ ਆਜ਼ਾਦੀ ਤੇ ਜ਼ੁਲਮ ਤੋਂ ਛੁਟਕਾਰੇ ਦੀ ਆਸ ਰਖਣ ਲਗੇ ! ਇਹ ਉਤਲੇ ਦੋਵੇਂ ਕੌਤਕ ਤਾਂ ਬ੍ਰਾਹਮਣਾ ਦੇ ਅਸਰ ਦੀ ਨਿਖੇਧੀ ਲਈ ਸੰਨ ਤੇ ਇਹ ਦੋਵੇਂ ਹੀ ਹਥਿਆਰ ਚੰਗੇ ਕਾਮਯਾਬ ਹੋਏ ! 
ਹੁਣ ਲੋੜ ਸੀ ਕਿਸੇ ਅਜਿਹੇ ਕੌਤਕ ਦੀ ਜਿਹੜਾ ਆਮ ਲੋਕਾਂ ਨੂ ਜਥੇਬੰਦ ਕਰਕੇ ਸ਼ਹੀਦੀ ਖੂਨ ਓਨਾ ਵਿਚ ਭਰਦਾ ! ਅਜਿਹਾ ਕਦਮ ਚੁਕਣ ਲਈ ਗੁਰੂ ਸਾਹਿਬ ਛੀ-ਸੱਤ ਮਹੀਨੇ ਹੋਰ ਦੂਂਗੀ ਸੋਚਾਂ ਵਿਚ ਵਿਚਰਦੇ ਰਹੇ ! ਅੰਤ ਵਿਚ ਖਾਲਸਾ ਪੰਥ ਸਾਜਣ ਦਾ ਇਲਾਹੀ ਹੁਕਮ ਓਹਨਾ ਨੂ ਧੁਰ ਦਰਗਾਹੋੰ ਹੀ ਮਿਲਿਆ! ਬਚਿਤਰ ਨਾਟਕ ਵਿਚ ਗੁਰੂ ਜੀ ਅਕਾਲ ਪੁਰਖ ਨੂ ਦਸਦੇ ਹਨ ਕਿ, "ਤ੍ਵਮੇਵ ਰੂਪ ਰਾਚੀਯੰ !! ਨ ਆਨ ਮਾਨ ਮਾਚੀਯੰ !! ਤਵੱਕ ਨਾਮ ਉਚਾਰੀਯੰ !! ਅਨੰਤ ਦੁਖ ਟਾਰੀਯੰ !!੪੦!! ਬਚਿਤਰ ਨਾਟਕ !! ਇਸ ਤੋ ਪ੍ਰੇਰਨਾ ਲੈ ਕੇ ੩੧ ਮਾਰਚ ੧੬੯੯ ਈਸਵੀ ਨੂ ਬੈਸਾਖੀ ਵਾਲੇ ਦਿਨ ਹਜ਼ਾਰਾਂ ਦੇ ਭਰੇ ਦੀਵਾਨ ਵਿਚ ਓਨਾ ਨੇ ਇਕ-ਇਕ ਕਰਕੇ ਪੰਜ ਸੀਸ ਮੰਗੇ ਤੇ ਓਨਾ ਪੰਜਾਂ ਪਿਆਰਿਆਂ ਨੂ ਅਮ੍ਰਿਤ ਛਕਾ ਕੇ ਆਪ ਭੀ ਓਹਨਾ ਕੋਲੋਂ ਅਮ੍ਰਿਤ ਛਕਿਆ ! ਇਹ "ਸਿਰ ਧਰਿ ਤਲੀ" ਸਿਰ ਲਥ ਸੁਰ ਬੀਰਾਂ ਦੀ ਜਥੇਬੰਦੀ ਦੀ ਨੀਂਹ ਸੀ, ਜੋ ਖਾਲਸਾ ਪੰਥ ਦੇ ਨਾਓਂ ਨਾਲ ਪ੍ਰਸਿਧ ਹੋਈ ! ਇਸ ਅਮ੍ਰਿਤ ਨੇ ਸਿੰਘਾਂ ਦਾ ਹੁਲਿਆ,ਅੰਦਰੋਂ ਮਨ ਦਾ ਤੇ ਬਾਹਰੋਂ ਸ਼ਰੀਰ ਦਾ, ਬਿਲਕੁਲ ਬਦਲ ਦਿੱਤਾ ! ਉਨਾ ਦਾ ਨਵਾਂ ਜਨਮ ਹੋਇਆ ! ਪਿਛਲਾ ਕਿਰਤ, ਭਰਮਾ, ਵਹਿਮਾਂ, ਤੇ ਨਿਰਾਸਤਾ ਦਾ ਜੀਵਨ ਖਤਮ ਕੀਤਾ ਤੇ ਨਵਾਂ ਜੀਵਨ, ਨਵੇਂ ਸੁਪਨੇ, ਨਵੇਂ ਨਿਸਾਨੇ, ਨਵੇਂ ਸਰੂਪ ਦੇ ਨਾਲ ਹੀ ਆ ਗਏ ! ਗਿੱਦੜਾਂ ਤੋਂ ਸ਼ੇਰ ਬਣ ਗਏ ਤੇ ਚਿੜੀਆਂ ਬਾਜਾਂ ਵਿਚ ਬਦਲ ਗਿਆਂ ! ਇਹ ਸੀ ਅਮ੍ਰਿਤ ਪਾਨ ਦਾ ਨਜ਼ਾਰਾ !ਇਹ ਇਕ ਵੱਡੀ ਕਰਾਮਾਤ ਸੀ ! ਜਿਵੇਂ ਦਸਮੇਸ਼ ਪਿਤਾ ਜੀ ਨੇ ਅਮ੍ਰਿਤ ਤਿਆਰ ਕੀਤਾ, ਓਹ ਕਰਿਸ਼ਮਾ ਬਿਲਕੁਲ ਨਵਾਂ, ਨਿਰਾਲਾ ਤੇ ਅਨੋਖਾ ਸੀ !ਇਹ ਅਮ੍ਰਿਤ ਖਾਲਸਾ ਜਥੇਬੰਦੀ ਵਿਚ ਦਾਖਲ ਹੋਣ ਦੀ ਜਰੂਰੀ ਰਸਮ ਬਣਾਈ ਗਈ !ਇਸ ਅਮ੍ਰਿਤ ਦੀ ਬਰਕਤ ਕਰਕੇ ਹੀ ਗੁਰੂ ਦੇ ਲਾਲਾਂ ਨੇ ਔਰੰਗਜ਼ੇਬ ਨੂ ਉਸਦੇ ਆਪਣੇ ਦਰਬਾਰ ਵਿਚ ਚੈਲੇੰਜ ਕੀਤਾ ਤੇ ਸੇਰ ਬੱਬਰਾਂ ਦੇ ਮੁੰਹ ਮੋੜੇ !ਇਸ ਅਮ੍ਰਿਤ ਨੇ ਨੀਚ-ਉਚ ਦਾ ਭੇਦ ਖਤਮ ਕਰਕੇ ਸਰਬ ਸਾਂਝੀਵਾਲਤਾ ਲਿਆਂਦੀ ! ਚਾਰ ਵਰਣ ਤੇ ਚਾਰ ਮਜਹਬ ਵਾਲੇ ਖਾਲਸਾ ਸੱਜ ਕੇ ਇੱਕ ਹੋ ਗਏ ਤੇ ਇਕੋ ਬਾਟੇ ਵਿਚੋਂ ਅਮ੍ਰਿਤ ਛਕਣਾ ਸ਼ੁਰੂ ਕੀਤਾ !

"‘ਬੰਸਾਵਲੀਨਾਮਾ ਦਸਾਂ ਪਾਸਸ਼ਾਹੀਆਂ ਕਾ’ ਕਿਰਤ ਭਾਈ ਕੇਸਰ ਸਿੰਘ ਛਿਬਰ ਇਕ ਅਹਿਮ ਦਸਤਾਵੇਜ਼ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਣ ਦਾ ਸਾਫ ਜ਼ਿਕਰ ਹੈ। ਇਸ ਵਿਚ ਕਲਗੀਧਰ ਪਿਤਾ ਦੇ ਹਵਾਲੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਦਰਜੇ ਨੂੰ ਸਪਸ਼ਟ ਤੌਰ ਤੇ ਵਰਣਨ ਕਰਦਿਆਂ ਕੇਸਰ ਸਿੰਘ ਛਿਬਰ ਦਸਦਾ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਦਸਮ ਗ੍ਰੰਥ ਮੌਜੂਦ ਸੀ ਜਿਸ ਬਾਰੇ ਹਜ਼ੂਰ ਨੇ ਬਚਨ ਕੀਤਾ ਕਿ ਇਹ ਅਸਾਡੀ ਖੇਡ ਹੇ।



ਛੋਟਾ ਗ੍ਰੰਥ ਜੀ ਜਨਮੇ ਦਸਵੇਂ ਪਾਤਸ਼ਾਹ ਕੇ ਧਾਮਸੰਮਤ ਸਤਾਰਾਂ ਸੈ ਪਚਵੰਜਾ ਬਹੁਤ ਖਿਡਾਵੇ ਲਿਖਾਰੇ ਨਾਮਸਾਹਿਬ ਨੂੰ ਸੀ ਪਿਆਰਾਹਥੀਂ ਲਿਖਿਆ ਖਿਡਾਇਆਸਿਖਾਂ ਕੀਤੀ ਅਰਦਾਸ ਜੀ ਅਗਲੇ (ਭਾਵ ਗੁਰੂ ਗ੍ਰੰਥ) ਨਾਲਿ ਚਾਹੀਏ ਰਲਾਇਆਬਚਨ ਕੀਤਾ “ਗ੍ਰੰਥ ਸਾਹਿਬ ਹੈ ਉਹ, ਏਹ ਅਸਾਡੀ ਖੇਡ ਹੈ"ਨਾਲ ਨ ਮਿਲਾਇਆ ਆਹਾ ਪਿਆਰਾ, ਕਉਨ ਜਾਣੈ ਭੇਦਸੋ ਦੋਨੋ ਗ੍ਰੰਥ ਸਾਹਿਬ ਭਾਈ ਗੁਰ ਕਰਿ ਜਾਨੋ
ਵਡਾ ਹੈ ਟਿਕਾ ਗੁਰੂ ਗੁਟਕੇ ਪੋਥੀਆਂ ਪੁਤ੍ਰ ਪੋਤ੍ਰੇ ਕਰਿ ਪਛਾਨੋ

 ਹੁਣ ਜੇਕਰ ਦਸਮ ਪਾਤਸ਼ਾਹ ਦੀ ਬਾਣੀ ਤੇ ਉਂਗਲ ਚੁਕਣ ਵਾਲੇ ਇਹਨਾ ਇਤਿਹਾਸਿਕ ਘਟਨਾਵਾਂ ਤੇ ਵੀ ਕਿੰਤੂ ਪਰੰਤੂ ਕਰਣ ਤੇ ਕੀ ਕਹਿਏ ਕਿ ਭਾਈ ਮਨੀ ਸਿੰਘ ਜੀ ਦੀ ਗੱਲ ਇਹਨਾ ਉਪਰ ਸਚ ਨਹੀਂ ਢੁਕਦੀ ਕਿ ਇਹ ਗੁਰੂ ਦਰੋਹੀ ਨੇ?
 ਇਸਤੋਂ ਅੱਗੇ ਪੜਨ ਲਈ ਇਸ ਲਿੰਕ ਤੇ ਕਲਿਕ ਕਰੋ ਜੀ !  http://dasamgranth-iksach-2.blogspot.in/








ਲਿਖਾਰੀ:-  ਅਜਮੇਰ ਸਿੰਘ ਰੰਧਾਵਾ ! 
(0091-9818610698)

ਕਿਰਪਾ ਕਰਕੇ ਇਹ ਬ੍ਲਾਗ ਵੀ ਵੇਖੋ ਜੀ..
http://dasamgranth-iksach-2.blogspot.in/ 
http://dasamgranth-iksach-3.blogspot.in/ 
http://dasamgranth-iksach-4.blogspot.in/ 
http://dasamgranth-iksach-5.blogspot.in/





  
  



  











Stats Counter